ਕੁਦਰਤੀ ਖੇਤੀ ਵਿੱਚ ਕਣਕ ਦਾ ਝਾੜ ਵਧਾਉਣ ਲਈ ਪ੍ਰਯੋਗ: ਝੋਨਾ-ਕਣਕ (ਸਾਲ ਪਹਿਲਾ) ਗੁਆਰਾ-ਕਣਕ ਜਾਂ ਕੋਈ ਹੋਰ (ਸਾਲ ਦੂਜਾ)
ਪ੍ਰਯੋਗ ਮੈਨੂਅਲ
ਭੂਮਿਕਾ:
ਕੁਦਰਤੀ ਖੇਤੀ ਪੰਜਾਬ ਭਰ ਆਪਣੀ ਹੋਂਦ ਦਰਸਾਉਣ ਵਿੱਚ ਸਫ਼ਲ ਰਹੀ ਹੈ। ਸੂਬੇ ਭਰ ਵਿੱਚ ਕੁਦਰਤੀ ਖੇਤੀ ਕਰ ਰਹੇ ਕਿਸਾਨ ਸਫ਼ਲਤਾ ਦੇ ਨਿੱਤੇ ਨਵੇਂ ਆਯਾਮ ਸਥਾਪਿਤ ਕਰ ਰਹੇ ਹਨ। ਖੇਤੀ ਵਿਰਾਸਤ ਮਿਸ਼ਨ ਲੋਕ ਲਹਿਰ ਨਾਲ ਜੁੜੇ ਅਨੇਕ ਪ੍ਰਯੋਗਸ਼ੀਲ ਕਿਸਾਨ ਨੇ ਕੁਦਰਤੀ ਖੇਤੀ ਦੀਆਂ ਅਨੇਕਾਂ ਹੀ ਨਵੀਆਂ ਅਤੇ ਟਿਕਾਊ ਅਤੇ ਲਾਹੇਵੰਦ ਤਕਨੀਕਾਂ ਈਜਾਦ ਕੀਤੀਆਂ ਹਨ। ਕੁਦਰਤੀ ਖੇਤੀ ਦੇ ਕਈ ਸਫ਼ਲ ਪ੍ਰਯੋਗਾਂ ਵਿੱਚੋਂ ਨਿਕਲੀਆਂ ਇਹ ਤਕਨੀਕਾਂ ਅੱਜ ਦੇਸ਼ ਭਰ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਸਫ਼ਲਤਾ ਦੀ ਬੇਜੋੜ ਕਹਾਣੀ ਲਿਖ ਰਹੀਆਂ ਹਨ।
ਇਸ ਸਮੁੱਚੇ ਕਾਰਜ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਹੈ ਦੇਸ਼ ਦੇ ਕੁਦਰਤ ਅਤੇ ਲੋਕ ਪੱਖੀ ਉਹਨਾਂ ਖੇਤੀ ਵਿਗਿਆਨੀਆਂ ਨੇ ਜਿਹੜੇ ਕਿਸਾਨਾਂ ਦੀ ਬਦਹਾਲੀ ਦਾ ਕਾਰਨ ਬਣੇ ਅਜੋਕੇ ਖੇਤੀ ਮਾਡਲ ਨੂੰ ਬਦਲਣ ਲਈ ਲਗਾਤਾਰ ਯਤਨਸ਼ੀਲ ਹਨ। ਉਹਨਾਂ ਵਿੱਚੋਂ ਡਾ. ਓਮ ਪ੍ਰਕਾਸ਼ ਰੁਪੇਲਾ ਅਤੇ ਡਾ. ਰਾਮਾਂਜਿਯਾਲੂ ਪ੍ਰਮੁੱਖ ਹਨ। ਜ਼ਿਕਰਯੋਗ ਹੈ ਕਿ ਡਾ. ਰੁਪੇਲਾ 'ਇੰਟਰਨੈਸ਼ਨਲ ਕਰਾਪ ਰਿਸਰਚ ਸੈਂਟਰ ਫਾਰ ਸੈਮੀ ਏਰਿਡ ਟ੍ਰਾਪਿਕਸ' (ICRISAT), ਸੰਯੁਕਤ ਰਾਸ਼ਟਰ ਖੇਤੀ ਅਤੇ ਖ਼ੁਰਾਕ ਸੰਗਠਨ (UNFAO) ਅਤੇ ਵਿਸ਼ਵ ਬੈਂਕ ਨਾਲ ਵੀ ਜੁੜੇ ਰਹੇ ਹਨ। ਬੀਤੇ 25 ਵਰਿਆਂ ਤੋਂ ਕੁਦਰਤੀ ਖੇਤੀ ਦੇ ਹੱਕ ਵਿੱਚ ਸਰਗਰਮ ਡਾ. ਰੁਪੇਲਾ ਖੇਤੀ ਵਿਰਾਸਤ ਮਿਸ਼ਨ ਨਾਲ ਸਰਪ੍ਰਸਤ ਵਜੋਂ ਜੁੜੇ ਹੋਏ ਹਨ।
ਇਸੇ ਪ੍ਰਕਾਰ ਡਾ. ਰਾਮਾਂਜਿਯਾਲੂ ਵੀ ਲਗਪਗ 10 ਵਰਿਆਂ ਤੋਂ ਦੇਸ਼ ਵਿੱਚ ਕੁਦਰਤੀ ਖੇਤੀ ਦੇ ਝੰਡਾਬਰਦਾਰ ਬਣੇ ਹੋਏ ਹਨ। ਭਾਰਤੀ ਖੇਤੀਬਾੜੀ ਖੋਜ਼ ਪਰਿਸ਼ਦ (ICAR) ਦੀ ਵੱਡੀ ਤਨਖਾਹ ਵਾਲੀ ਨੌਕਰੀ ਛੱਡ ਕੇ ਉਸ ਤੋਂ ਕਿਤੇ ਘੱਟ ਤਨਖਾਹ 'ਤੇ ਕੁਦਰਤੀ ਖੇਤੀ ਦੀ ਇੱਕ ਸਵੈਸੇਵੀ ਜੱਥੇਬੰਦੀ ਸੈਂਟਰ ਫਾਰ ਸਸਟੇਨੇਬਲ ਐਗਰੀਕਲਚਰ (CSA), ਹੈਦਰਾਬਾਦ ਨਾਲ ਜੁੜ ਕੇ ਕੁਦਰਤੀ ਖੇਤੀ ਦੇ ਵਿਗਿਆਨ ਨੂੰ ਬੜੀ ਸ਼ਿੱਦਤ ਨਾਲ ਅੱਗੇ ਵਧਾ ਰਹੇ ਹਨ। ਇਹਨਾਂ ਦੀ ਅਗਵਾਈ ਵਿੱਚ ਅੱਜ ਆਂਧਰਾ ਪ੍ਰਦੇਸ਼ ਵਿੱਚ 20 ਲੱਖ ਏਕੜ ਜ਼ਮੀਨ 'ਤੇ ਜ਼ਹਿਰ ਮੁਕਤ ਕੁਦਰਤੀ ਖੇਤੀ ਸਾਕਾਰ ਰੂਪ ਲੈ ਚੁੱਕੀ ਹੈ। ਨਾਨ ਪੈਸਟੀਸਾਈਡਲ ਪੈਸਟ ਮੈਨੇਜ਼ਮੈਂਟ ਡਾ. ਰਾਮਾਂਜਿਯਾਲੂ ਦੀ ਹੀ ਦੂਰਦਰਸ਼ੀ ਅਤੇ ਤਰਕਸ਼ੀਲ ਸੋਚ ਦਾ ਸਿੱਟਾ ਹੈ।
ਅਸੀਂ ਡਾ. ਓਮ ਪ੍ਰਕਾਸ਼ ਰੁਪੇਲਾ ਅਤੇ ਡਾ. ਰਾਮਾਂਜਿਯਾਲੂ ਹੁਣਾਂ ਦੇ ਯੋਗ ਦਿਸ਼ਾ ਨਿਰਦੇਸ਼ਨ ਦੀ ਅਗਵਾਈ ਵਿੱਚ ਹਥਲੀ ਪੁਸਤਕ “ ਕੁਦਰਤੀ ਖੇਤੀ ਵਿੱਚ ਕਣਕ” ਆਪਜੀ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇਹ ਪੁਸਤਕ ਕੁਦਰਤੀ ਖੇਤੀ ਤਹਿਤ ਕਣਕ ਤੋਂ ਵੱਧ ਝਾੜ ਪ੍ਰਾਪਤ ਕਰਨ ਸਬੰਧੀ ਪ੍ਰਯੋਗ ਦੀ ਨਿਰਦੇਸ਼ਕ ਪੁਸਤਿਕਾ ਹੈ। ਸਾਨੂੰ ਆਸ ਹੈ ਕਿ ਇਹ ਪੁਸਤਕ ਕਿਸਾਨਾਂ ਨੂੰ ਪਸੰਦ ਆਏਗੀ ਅਤੇ ਸਮੂਹ ਕਿਸਾਨ ਭਰਾ ਕੁਦਰਤੀ ਖੇਤੀ ਵਿੱਚ ਪ੍ਰਯੋਗਸ਼ੀਲਤਾ ਦੇ ਇਸ ਉੱਦਮ ਨੂੰ ਸਹਿਭਾਗੀ ਬਣ ਕੇ ਸਫ਼ਲ ਬਣਾਉਣਗੇ।
ਦੋਸਤੋ! ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਜਿਹੜਾ ਕੰਮ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਸੀ ਉਹ ਕਿਸਾਨਾਂ ਨੂੰ ਖੁਦ ਕਰਨਾ ਪਏਗਾ। ਅਸੀਂ ਕੁਦਰਤੀ ਖੇਤੀ 'ਤੇ ਖੋਜ਼ ਲਈ ਯੂਨੀਵਰਸਿਟੀਆਂ ਦੇ ਮੁਥਾਜ਼ ਨਹੀਂ ਰਹਿ ਸਕਦੇ। ਹਾਂ ਜੇਕਰ ਖੇਤੀਬਾੜੀ ਯੂਨੀਵਰਸਿਟੀਆਂ ਇਸ ਨੇਕ ਕਾਰਜ ਵਿੱਚ ਸਾਡਾ ਸਾਥ ਦੇਣ ਲਈ ਅੱਗੇ ਆਉਣਗੀਆਂ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਪਰ ਜੇਕਰ ਉਹ ਅਜਿਹਾ ਨਹੀਂ ਕਰਦੀਆਂ ਤਾਂ ਸਾਨੂੰ ਇਸ ਗੱਲ ਦੀ ਚਿੰਤਾ ਕੀਤੇ ਬਗ਼ੈਰ ਅੱਗੇ ਵਧਦੇ ਰਹਿਣਾ ਹੋਵੇਗਾ। ਜੇਕਰ ਉਹ ਸਾਡਾ ਵਿਰੋਧ ਕਰਨਗੀਆਂ ਤਾਂ ਇਸ ਸਥਿਤੀ ਵਿੱਚ ਵੀ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਅਸੀਂ ਆਪਣੇ ਰਾਹ 'ਤੇ ਚਲਦੇ ਰਹਾਂਗੇ।
ਸਾਨੂੰ ਇਹ ਸਪਸ਼ਟ ਹੈ ਕਿ ਸਾਡਾ ਇਹ ਸੰਘਰਸ਼ ਲੰਬਾਂ ਸਮਾਂ ਚੱਲਣ ਵਾਲਾ ਹੈ ਅਤੇ ਇਸ ਵਿੱਚੋਂ ਹੀ ਖੇਤੀ ਅਤੇ ਵਿਕਾਸ ਦੇ ਨਵੇਂ- ਕਿਸਾਨ, ਕੁਦਰਤ ਅਤੇ ਲੋਕ ਪੱਖੀ ਮਾਡਲ ਦੀ ਸਿਰਜਣਾ ਹੋਵੇਗੀ।
ਸਾਨੂੰ ਇਹ ਵੀ ਸਪਸ਼ਟ ਹੈ ਕਿ ਲਾਲਚ ਅਤੇ ਵਾਸ਼ਨਾ ਤੋਂ ਮੁਕਤ “ਨਾਨਕ ਖੇਤੀ” ਹੀ ਸਰਬਤ ਦੇ ਭਲੇ ਦੀ ਖੇਤੀ ਹੋ ਹੈ। ਸੋ ਹੁਣ ਨਾਨਕ ਨਾਮ ਲੇਵਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਭਰ ਵਿੱਚ “ਨਾਨਕ ਖੇਤੀ” ਦੀ ਸਥਾਪਨਾਂ ਲਈ ਆਪਣਾ ਖੂਨ-ਪਸੀਨਾ ਇੱਕ ਕਰ ਦੇਣ।
ਆਮੀਨ!
------------------------------------------------------------------------------------------------------------------------
ਪ੍ਰਯੋਗ ਦੀ ਰੂਪ ਰੇਖਾ: ਇਸ ਪ੍ਰਯੋਗ ਤਹਿਤ ਤਿੰਨ-ਤਿੰਨ ਵੱਖ-ਵੱਖ ਫ਼ਸਲ ਪ੍ਰਣਾਲੀਆਂ ਹੇਠ ਤਿੰਨ ਵੱਖ-ਵੱਖ ਟਰੀਟਮੈਂਟ ਪਲਾਟ ਲਾਏ ਜਾਣਗੇ।
ਟਰੀਟਮੈਂਟ 9. ਕੰਟਰੋਲ ਪਲਾਟ: ਝੋਨਾ ਅਤੇ ਕਣਕ - ਚੱਲ ਰਹੇ ਆਧੁਨਿਕ ਸਿਸਟਮ ਅਨੁਸਾਰ- ਆਰ ਸੀ ਐਮ) ਇਸ ਪਲਾਟ ਵਿੱਚ ਕਿਸਾਨ ਸਾਰੀਆਂ ਫ਼ਸਲਾਂ ਰਸਾਇਣਕ ਖੇਤੀ ਸਿਸਟਮ ਤਹਿਤ ਰਸਾਇਣਾਂ ਦੀ ਵਰਤੋਂ ਨਾਲ ਉਗਾਏਗਾ। ਨੋਟ: ਜਿਹਨਾਂ ਕਿਸਾਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਕੁਦਰਤੀ ਖੇਤੀ ਹੇਠ ਹੈ ਉਹ ਇਸ ਕੰਮ ਲਈ ਗਵਾਂਢੀ ਦੇ ਰਸਾਇਣਕ ਖੇਤੀ ਵਾਲੇ ਖੇਤ ਨੂੰ ਕੰਟਰੋਲ ਪਲਾਟ ਵਜੋਂ ਵਰਤ ਸਕਦੇ ਹਨ।
ਟਰੀਟਮੈਂਟ ਪਲਾਟ 99. ਝੋਨੇ ਅਤੇ ਕਣਕ ਦਾ ਚਿਰ ਸਥਾਈ ਸਿਸਟਮ ( ਆਰ ਸੀ ਐਸ): ਝੋਨੇ ਨੂੰ ਖੁੱਲ੍ਹਾ ਪਾਣੀ ਨਹੀਂ ਦਿੱਤਾ ਜਾਵੇਗਾ ਅਤੇ ਝੋਨੇ ਦੀ ਸਿਸਟਮ ਆਰ ਰੂਟ ਇੰਟੈਸੀਫਿਕੇਸ਼ਨ ਵਿਧੀ ਦੇ ਸਾਰੇ ਸੰਭਵ ਕਾਰਜ ਇਸ ਪਲਾਟ ਵਿੱਚ ਕੀਤੇ ਜਾਣਗੇ। ਹਾੜੀ ਰੁੱਤੇ ਕਣਕ ਵਿੱਚ ਦੇਸੀ ਛੋਲਿਆਂ ਦੀ ਬਿਜਾਈ ਅੰਤਰ ਫ਼ਸਲ ਵਜੋਂ ਕੀਤੀ ਜਾਵੇਗੀ।
ਟਰੀਟਮੈਂਟ ਪਲਾਟ 999. ਗੁਆਰ ਅਤੇ ਕਣਕ ਸਿਸਟਮ (ਜੀ ਵੀ ਐਸ) : ਇਸ ਪਲਾਟ ਵਿੱਚ ਸਾਉਣੀ ਰੁੱਤੇ ਗੁਆਰੇ ਵਿੱਚ ਅੰਤਰ ਫ਼ਸਲ ਵਜੋਂ ਜਵਾਰ ਬੀਜੀ ਜਾਵੇਗੀ। ਹਾੜੀ ਰੁੱਤੇ ਕਣਕ ਵਿੱਚ ਅੰਤਰ ਫ਼ਸਲ ਦੇ ਤੌਰ 'ਤੇ ਅਲਸੇ/ ਜਾਂ ਦੇਸੀ ਛੋਲੇ ਬੀਜੇ ਜਾਣਗੇ।
ਤਿੰਨ ਦੇ ਤਿੰਨ ਟਰੀਟਮੈਂਟ ਪਲਾਟ ਲਾਜ਼ਮੀ ਤੌਰ 'ਤੇ ਇੱਕ ਏਕੜ ਜ਼ਮੀਨ ਵਿੱਚ ਲਾਏ ਜਾਣਗੇ। ਪ੍ਰਯੋਗ ਦੀ ਸਧਾਰਣ ਰੂਪ ਰੇਖਾ ਦੇ ਦੋ ਨਮੂਨੇ ਗੁਪ੍ਰੀਤ ਦਬੜੀਖਾਨਾ ਨਾਲ ਵਿਚਾਰੇ ਗਏ ਹਨ ਅਤੇ ਉਹਨਾਂ ਦੀ ਫੋਟੋ ਕਾਪੀ ਉਸਨੂੰ ਸੌਂਪ ਦਿੱਤੀ ਗਈ ਹੈ। ਹਾਲਾਂਕਿ ਸਾਨੂੰ ਹਰੇਕ ਕਿਸਾਨ ਦੇ ਖੇਤ ਮੁਤਾਬਿਕ ਪ੍ਰਯੋਗ ਦੀ ਵੱਖੋ-ਵੱਖ ਰੂਪ ਰੇਖਾ ਤੈਅ ਕਰਨੀ ਹੋਵੇਗੀ।
ਮਹੱਤਵਪੂਰਨ: ਫਰਵਰੀ 2012 ਵਿੱਚ ਵੱਖ-ਵੱਖ ਕਿਸਾਨਾਂ ਦੇ ਖੇਤ ਦੇ ਦੌਰੇ ਦੌਰਾਨ ਜਿਆਦਾ ਅਤੇ ਖੁੱਲ੍ਹੀ ਸਿੰਜਾਈ ਅਤੇ ਬਹੁਤ ਜਿਆਦਾ ਗਿੱਲੀ ਭੋਂਇ ਕਣਕ ਦੀ ਫ਼ਸਲ ਦੀ ਮਾੜੀ ਹਾਲਤ ਅਤੇ ਸੰਭਾਵਤ ਘੱਟ ਝਾੜਲਈ ਜ਼ਿੰਮੇਵਾਰ ਪਾਈ ਗਈ ਸੀ। ਸੋ ਟਰੀਟਮੈਂਟ ਪਲਾਟ 99 ਅਤੇ ਟਰੀਟਮੈਂਟ ਪਲਾਟ 999. ਨੂੰ ਇਸ ਤਰ੍ਹਾ ਡਿਜਾਈਨ ਕਰਨਾ ਹੈ ਕਿ ਦੋਹਾਂ ਪਲਾਟਾਂ ਵਿੱਚ ਪਾਣੀ ਖੜਾ ਨਾ ਹੋਵੇ ਸਗੋਂ ਇਸਦੀ ਨਿਕਾਸੀ ਹੋ ਸਕੇ। ਜੇਕਰ ਲੋੜ ਪਵੇ ਤਾਂ ਅਸੀਂ ਖੇਤ ਦੇ ਉਤਾਰ ਵਾਲੇ ਹਿੱਸ ਵਿੱਚ ਇੱਕ ਖਾਈ ਖੋਦਣ ਬਾਰੇ ਸੋਚਾਂਗੇ।
ਸਾਉਣੀ ਰੁੱਤ ਪ੍ਰਯੋਗ ਵਿਸਥਾਰ:
ਟਰੀਟਮੈਂਟ ਪਲਾਟ 9. ਕੰਟਰੋਲ ( ਝੋਨਾ ਅਤੇ ਕਣਕ ਆਧੁਨਿਕ ਸਿਸਟਮ- (ਆਰ ਸੀ ਐਮ) : ਇਸ ਪਲਾਟ ਵਿੱਚ ਪ੍ਰਯੋਗ ਤਹਿਤ ਜਿਵੇਂ ਕਿ ਕਿਸਾਨ ਆਮ ਤੌਰ 'ਤੇ ਕਰਦੇ ਹਨ ਆਧੁਨਿਕ ਕਿਸਮਾਂ ਦੇ ਬੀਜ ਅਤੇ ਰਸਾਇਣਿਕ ਖਾਦਾਂ, ਕੀੜੇਮਾਰ, ਨਦੀਨ ਨਾਸ਼ਕ ਜ਼ਹਿਰਾਂ ਅਤੇ ਹਰ ਸੰਭਵ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋ ਕਰਦਿਕਆਂ ਕੱਦੂ ਕਰਕੇ ਝੋਨਾ ਲਾਇਆ ਜਾਵੇਗਾ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ, ਅਸੀਂ ਇਸ ਨੂੰ ਆਧੁਨਿਕ ਖੇਤੀ ਅਭਿਆਸ ਆਖਾਂਗੇ:
• ਨਰਸਰੀ ਚੰਗੀ ਤਰ੍ਹਾ 'ਤੇ ਸਮੇਂ ਸਿਰ ਤਿਆਰ ਕੀਤੀ ਜਾਵੇਗੀ ਤਾਂ ਕਿ ਜੂਨ ਮਹੀਨੇ ਤੈਅਸ਼ੁਦਾ ਸਮੇਂ 'ਤੇ ਖੇਤ ਵਿਚ ਟਰਾਂਸਪਲਾਂਟ ਕਰਨ ਲਈ ਸਹੀ ਉਮਰ (20-25) ਦਿਨ ਦੀ ਪਨੀਰੀ ਉਪਲਭਧ ਹੋ ਸਕੇ।
• ਖੇਤ ਵਿਚਲੇ ਕਣਕ ਦੇ ਨਾੜ ਜਾਂ ਉਹਦੀ ਰਹਿੰਦ-ਖੂੰਹਦ ਦਾ ਬਿਲਕੁੱਲ ਵੈਸਾ ਹੀ ਬੰਦੋਬਸਤ ਕਰੋ ਜੈਸਾ ਕਿ ਤੁਹਾਡਾ ਗਵਾਂਢੀ ਰਸਾਇਣਕ ਖੇਤੀ ਕਿਸਾਨ ਕਰਦਾ ਹੈ।
• ਝੋਨਾ ਲਾਉਣ ਤੋਂ ਪਹਿਲਾਂ ਖੇਤ ਨੂੰ ਆਮ ਵਾਂਗ ਕੱਦੂ ਕਰੋ ਅਤੇ ਹਰ ਤਰ੍ਹਾ ਦੀ ਰਸਾਇਣਕ ਖਾਦਾਂ, ਨਦੀਨ ਨਾਸ਼ਸਕ ਅਤੇ ਪੈਸਟੀਸਾਈਡ ਵਰਤੋ ਜਿਹੜੇ ਕਿ ਆਮ ਤੌਰ 'ਤੇ ਕਿਸਾਨਾਂ ਦੁਆਰਾ ਰਸਾਇਣਕ ਖੇਤੀ ਤਹਿਤ ਵਰਤੇ ਜਾਂਦੇ ਹਨ।
• ਤਿੰਨਾਂ ਹੀ ਪਲਾਟਾਂ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਵਰਾਇਟੀ ਪੀ ਏ ਯੂ ਦੁਆਰਾ ਸਿਫ਼ਾਰਸ਼ ਕੀਤੀ ਹੋਣੀ ਚਾਹੀਦੀ ਹੈ।
• ਕੰਟਰੋਲ ਪਲਾਟ ਵਿੱਚ ਝੋਨੇ ਦੀ ਫ਼ਸਲ ਲਈ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਦੱਸੀ ਮਾਤਰਾ ਅਤੇ ਸਮੇਂ 'ਤੇ ਰਸਾਇਣਕ ਖਾਦਾਂ ਪਾਉ।
• ਜਦੋਂ ਫ਼ਸਲ ਲਗਪਗ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ-ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਪੌਦਿਆਂ ਨੂੰ ਕੱਟ ਕੇ ਉਹਨਾਂ ਇੱਕ ਬੰਡਲ ਵਿੱਚ ਬੰਨ ਲਉ। ਹੁਣ ਇਸ ਬੰਡਲ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਬੰਡਲ ਨੂੰ ਥਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣੇ ਨੂੰ ਮਜਬੂਤ ਪੇਪਰ ਬੈਗ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਇੱਕ ਗੱਟੇ ਵਿੱਚ ਪਾਉਣ ਉਪਰੰਤ ਦੋਹਾਂ ਦਾ ਅਲਗ-ਅਲਗ ਵਜ਼ਨ ਕਰੋ। ਵਜ਼ਨ ਤੋਂ ਪ੍ਰਾਪਤ ਡੈਟਾ (ਜਾਣਕਾਰੀ) ਨੂੰ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।
• ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਇਸ ਨੂੰ ਕੰਬਾਈਨ ਨਾਲ ਕੱਟ ਲਉ। ਸਾਰੇ ਪਲਾਟ ਵਿੱਚੋਂ ਹੋਈ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ। ਇਹ ਜਾਣਕਾਰੀ ਫੀਲਡ ਬੁੱਕ ਵਿੱਚ ਲਿਖੀ ਜਾਵੇ।
ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਚੌਲਾਂ ਦੇ ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੇ ਜਾਣ (ਓ ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ।
ਟਰੀਟਮੈਂਟ ਪਲਾਟ 99.. ਝੋਨਾ ਅਤੇ ਕਣਕ ਟਿਕਾਊ ਸਿਸਟਮ (ਆਰ ਸੀ ਐਸ): ਇਸ ਪਲਾਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇਗੀ ਅਤੇ ਇਹ ਕੰਮ ਉਸ ਸਮੇਂ ਕੀਤਾ ਜਾਵੇਗਾ ਜਿਸ ਸਮੇਂ ਨਰਸਰੀ ਦੀ ਬਿਜਾਈ ਕੀਤੀ ਜਾਂਦੀ ਹੈ (15 ਮਈ ਦੇ ਆਸ-ਪਾਸ) ਖੇਤ ਦੇ ਇਸ ਹਿੱਸੇ ਵਿੱਚ ਵੀ ਕੰਮ ਉਦੋਂ ਹੀ ਸ਼ੁਰੂ ਹੋ ਜਾਵੇਗਾ ਜਦੋਂ ਖੇਤ ਵਿੱਚ ਕਣਕ ਦੀ ਫ਼ਸਲ ਹਾਲਾਂ ਖੜੀ ਹੀ ਹੋਵੇ।
• ਕਣਕ ਨੂੰ ਆਖਰੀ ਪਾਣੀ ਦਿੰਦੇ ਸਮੇਂ ਖੇਤ ਵਿੱਚ ਰਾਖ ਨਾਲ ਸੋਧੇ ਹੋਏ ਔਰੋਗਰੀਨ ਬੀਜਾਂ ਦਾ ਖੜੀ ਫ਼ਸਲ ਵਿੱਚ ਛਿੱਟਾ ਦਿਓ। ਅਪੈਂਡਿਕਸ 1 ਵਿੱਚ ਇਹ ਸਾਰੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਗਈ ਹੈ ਕਿ ਇਸ ਕੰਮ ਲਈ ਕਿਹੜੇ-ਕਿਹੜੇ ਬੀਜ ਲੈਣੇ ਹਨ ਅਤੇ ਉਹਨਾਂ ਨੂੰ ਬਿਜਾਈ ਲਈ ਕਿਸ ਤਰ੍ਹਾ ਤਿਆਰ ਕਰਨਾ ਹੈ। ਅਪ੍ਰੈਲ ਮਹੀਨੇ ਕਣਕ ਦੀ ਕਟ ਲਈ ਜਾਂਦੀ ਹੈ ਅਤੇ ਅਗਲੀ ਫ਼ਸਲ ਦੀ ਬਿਜਾਈ ਅੱਧ ਮਈ ਵਿੱਚ ਹੋਵੇਗੀ। ਇਸ ਤਰ੍ਹਾ ਇਸ ਨਵੇਂ ਤਰੀਕੇ ਨਾਲ ਸਾਨੂੰ ਘੱਟੋ-ਘੱਟ ਇੱਕ ਮਹੀਨੇ ਦੀ ਉਮਰ ਦੀ ਹਰੀ ਖਾਦ ਪ੍ਰਾਪਤ ਹੋਵੇਗੀ।
ਨੋਟ: ਕਿਉਂਕਿ ਅਸੀਂ 2012 ਦੀ ਸਾਉਣੀ ਦੀ ਫ਼ਸਲ ਲਈ ਇਹ ਮੌਕਾ ਗਵਾ ਚੁੱਕੇ ਹਾਂ ਇਸ ਲਈ ਇਹ ਕੰਮ ਕਣਕ ਦੇ ਖੜੇ ਨਾੜ ਵਿੱਚ ਕਰੋ।
ਮਹੱਤਵਪੂਰਨ: ਹਰ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਿਸ਼ਾਬ ਖੇਤ ਵਿੱਚ ਪੁੱਜਦਾ ਕਰੋ ( ਦੇਖੋ ਅਪੈਂਡਿਕਸ 2)
• ਕਣਕ ਦੀ ਕਟਾਈ ਕੰਬਾਈਨ ਨਾਲ ਕਰੋ।
• ਖੇਤ ਵਿੱਚ ਪਈ ਨਾੜ ਦੀ ਰਹਿੰਦ-ਖੂੰਹਦ ਨੂੰ ਖੇਤੋਂ ਬਾਹਰ ਲੈ ਜਾਉ ਤਾਂ ਕਿ ਔਰੋਗਰੀਨ ਫ਼ਸਲਾਂ ਖੇਤ ਵਿੱਚ ਹਰੇਕ ਥਾਂ 'ਤੇ ਉੱਗ ਸਕਣ। ਖੜੇ ਨਾੜ ਨੂੰ ਉਵੇਂ ਹੀ ਖੜਾ ਰਹਿਣ ਦਿਉ ਜਿਵੇਂ ਉਹ ਖੜਾ ਹੋਵੇ।
• ਹੁਣ ਨਦੀਨਾਂ ਅਤੇ ਔਰੋਗਰੀਨ ਫ਼ਸਲਾਂ ਨੂੰ ਉਦੋਂ ਤੱਕ ਵਧਣ ਦਿਉ ਜਦੋਂ ਤੱਕ ਸੰਭਵ ਹੋ ਸਕੇ। ਪਰ ਯਾਦ ਰਹੇ ਹਰ ਸਾਲ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ।
• ਇੱਕ ਟਰਾਲੀ ਰੂੜੀ ਦੀ ਖਾਦ ਲਉ ਅਤੇ ਇਸ ਨੂੰ ਜਿਉਂਦੀ ਖਾਦ ਵਿੱਚ ਬਦਲੋ। ( ਤਰੀਕੇ ਲਈ ਅਪੈਂਡਿਕਸ 3 ਦੇਖੋ) ਇਹ ਗੱਲ ਨੋਟ ਕੀਤੀ ਜਾਵੇ ਕਿ ਰੂੜੀ ਦੀ ਖਾਦ ਨੂੰ ਜਿਉਂਦੀ ਖਾਦ ਵਿੱਚ ਬਦਲਣ 'ਤੇ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਲਈ ਇਸ ਕੰਮ ਦੀ ਸ਼ੁਰੂਆਤ ਸਾਉਣੀ ਫ਼ਸਲ ਵਾਸਤੇ ਮਾਰਚ-ਅਪ੍ਰੈਲ ਵਿੱਚ ਹੋਵੇਗੀ ਅਤੇ ਹਾੜੀ ਦੀ ਫ਼ਸਲ ਵਾਸਤੇ ਸਤੰਬਰ ਮਹੀਨੇ। ਹਰੇਕ ਖੇਤ ਵਿੱਚ ਇੱਕ ਲਗਾਤਾਰ ਪ੍ਰਕਿਰਿਆ ਹੋਵੇਗੀ। ਤਾਂ ਕਿ ਰੂੜੀ ਖਾਦ ਦੀ ਜਿੰਨੀ ਵੀ ਮਾਤਰਾ ਉਪਲਭਧ ਹੋਵੇ ਉਸਨੂੰ ਜਿੰਨੀ ਛੇਤੀ ਹੋ ਸਕੇ ਲਾਈਵ ਮੈਨਿਉਰ ਵਿੱਚ ਬਦਲਿਆ ਜਾ ਸਕੇ। ਜੇਕਰ ਲੋੜ ਪਵੇ ਤਾਂ ਲਾਈਵ ਮੈਨਿਉਰ ਨੂੰ ਦੋ ਮਹੀਨਿਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ।
• ਝੋਨੇ ਦੀ ਉਸੇ ਕਿਸਮ ਦੇ ਬੀਜ ਲਉ ਜਿਸਦਾ ਝਾੜ ਇਹਨਾਂ ਦਿਨਾਂ ਵਿੱਚ ਰਸਾਇਣਕ ਖੇਤੀ ਕਰਨ ਵਾਲੇ ਕਿਸਾਨਾਂ ਦੁਆਰਾ ਲਏ ਜਾ ਰਹੇ ਝਾੜ ਦੇ ਬਰਾਬਰ ਹੋਵੇ। ਪਰੰਤੂ ਸਭ ਤੋਂ ਅਹਿਮ ਇਹ ਕਿ ਦੋਹਾਂ ਟਰੀਟਮੈਂਟ ਪਲਾਟਾਂ ਵਿੱਚ ਲਾਏ ਜਾਣ ਵਾਲੇ ਝੋਨੇ ਦੀ ਕਿਸਮ ਇੱਕ ਹੀ ਹੋਵੇ ਅਤੇ ਇਹ ਵੀ ਕਿ ਪ੍ਰਯੋਗ ਵਿੱਚ ਸ਼ਾਮਿਲ ਸਾਰੇ ਕਿਸਾਨਾਂ ਦੁਆਰਾ ਇੱਕ ਹੀ ਵਰਾਇਟੀ ਦਾ ਝੋਨੇ ਦੀ ਬਿਜਾਈੇ/ਲਵਾਈ ਕੀਤੀ ਜਾਵੇ। ਨੋਟ: 3 ਅਪ੍ਰੈਲ 2012 ਦੀ ਮੀਟਿੰਗ ਵਿੱਚ ਝੋਨੇ ਦੀ ਵਰਾਇਟੀ ਐਚ ਆਰ ਕੇ-47 'ਤੇ ਸਹਿਮਤੀ ਬਣੀ ਸੀ।
• ਝੋਨੇ ਦੀ ਚੁਣੀ ਗਈ ਵਰਾਇਟੀ ਦੇ ਬੀਜਾਂ ਨੂੰ ਪੰਗਰਾ ਲਉ। ਬੀਜਾਂ ਨੂੰ ਪੁੰਗਰਾਉਣ ਦਾ ਤਰੀਕਾ ਅਪੈਂਡਿਕਸ 4 ਵਿੱਚ ਦਿੱਤਾ ਗਿਆ ਹੈ। ਇਹ ਗੱਲ ਨੋਟ ਕੀਤੀ ਜਾਵੇ ਕਿ ਬੀਜ ਪੁੰਗਰਾਉਣ ਦਾ ਕੰਮ ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਹੀ ਕੀਤਾ ਜਾਵੇ ਤਾਂ ਕਿ ਅਜਿਹਾ ਨਾ ਕਰਨ ਕਰਕੇ ਹੋਣ ਵਾਲੀ ਚਿੰਤਾ ਤੋਂ ਬਚਿਆ ਜਾ ਸਕੇ।
• ਅਪੈਂਡਿਕਸ 5 ਵਿੱਚ ਦਿੱਤੇ ਤਰੀਕੇ ਅਨੁਸਾਰ ਬੀਜਾਂ ਦੀ ਉੱਗਣ ਸ਼ਕਤੀ ਜ਼ਰੂਰ ਪਰਖੀ ਜਾਵੇ/ ਜ਼ਰਮੀਨੇਸ਼ਨ ਟੈਸਟ ਕੀਤਾ ਜਾਵੇ। ਹਰ ਸੀਜਨ ਵਿੱਚ ਬੀਜਾਂ ਦੀ ਜ਼ਰਮੀਨੇਸ਼ਨ % ਪਰਖ ਜ਼ਰੂਰ ਕਰੋ।
• ਹਰੇਕ ਏਕੜ ਲਈ ਇੱਕ ਕੁਇੰਟਲ ਅਰਿੰਡ ਦੀ ਖਲ ਖਰੀਦੋ। ਇਸ ਖਲ ਨੂੰ ਜਿਉਂਦੀ ਖਲ ਵਿੱਚ ਬਦਲ ਲਉ। (ਤਰੀਕਾ ਜਾਣਨ ਲਈ ਦੇਖੋ ਅਪੈਂਡਿਕਸ 7) ਰੀਪਰ ਮਾਰਨ ਤੋਂ ਪਹਿਲਾਂ ਟਰੀਟਮੈਂਟ ਪਲਾਟਾਂ ਵਿੱਚ ਲਿਵਿੰਗ ਆਇਲ ਕੇਕ (ਜਿਉਂਦੀ ਤੇਲ ਖਲ) ਪਾਉ।
• ਹੁਣ ਖੜੇ ਨਾੜ ਅਤੇ ਹਰੇ ਬਾਇਉਮਾਸ ਨੂੰ ਕੱਟਣ ਲਈ ਰੀਪਰ ਚਲਾਉ।
• ਬਾਇਉਮਾਸ ਦੀ ਮਾਤਰਾ ਦਾ ਪਤਾ ਲਾਉ ( ਦੇਖੋ ਅਪੈਂਡਿਕਸ---)
• ਬਾਇਉਮਾਸ ਨੂੰ ਬਿਜਾਈ ਦੀ ਮਸ਼ੀਨ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਚੰਗੀ ਤਰ੍ਹਾ ਸੁੱਕਣ ਦਿਉ। ਇਹ ਗਰਮੀਆਂ ਵਿੱਚ 3-4 ਦਿਨ ਅਤੇ ਸਰਦੀਆਂ ਵਿੱਚ 1 ਹਫ਼ਤੇ ਤੱਕ ਦਾ ਸਮਾਂ ਲੈ ਸਕਦਾ ਹੈ।
• ਜੀਰੋ ਟਿਲ ਮਸ਼ੀਨ ਜਾਂ ਹੈਪੀ ਸੀਡਰ ਦੀ ਵਰਤੋਂ ਕਰਦਿਆਂ ਪੁੰਗਰਾਏ ਹੋਏ ਬੀਜਾਂ ਦੀ ਬਿਜਾਈ ਕਰ ਦਿਉ। ਮਸ਼ੀਨ ਦੇ ਪੋਰ 10 ਤੋਂ 12 ਇੰਚ ਦੇ ਫਾਸਲੇ 'ਤੇ ਬੰਨ੍ਹੇ ਜਾਣ। ਇਸੇ ਤਰ੍ਹਾ ਲਾਈਨਾਂ ਵਿੱਚ ਬੂਟਿਆਂ ਦੀ ਪ੍ਰਸਪਰ ਦੂਰੀ 4 ਤੋਂ 8 ਇੰਚ ਰੱਖੀ ਜਾਵੇ। ਇਸ ਕੰਮ ਵਿੱਚ ਕਿਸੇ ਤਰ੍ਹਾ ਦੀ ਕੋਈ ਮੁਸ਼ਕਿਲ ਪੇਸ਼ ਆਉਣ ਦੀ ਸੂਰਤ ਵਿੱਚ ਜਰਨੈਲ ਸਿੰਘ ਮਾਝੀ ਤੋਂ ਰਾਇ ਲਉ।
ਮਹੱਤਵਪੂਰਨ: ਬਿਜਾਈ ਉਦੋਂ ਹੀ ਕੀਤੀ ਜਾਵੇ ਜਦੋਂ ਜ਼ਮੀਨ ਚੰਗੀ ਵੱਤਰ ਹੋਵੇ ਪਰ ਜੇਕਰ ਲੋੜ ਹੋਵੇ ਤਾਂ ਦੁਬਾਰਾ ਰੌਣੀ ਕਰੋ। ਰੌਣੀ ਮੌਕੇ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਸ਼ੂ ਮੂਤਰ ਖੇਤ ਨੂੰ ਦੇਣਾ ਨਾ ਭੁੱਲਣਾ।
• ਬਿਜਾਈ ਵਾਲੇ ਜਾਂ ਉਸ ਤੋਂ ਅਗਲੇ ਦਿਨ ਖੇਤ ਵਿਚਲੇ ਨਦੀਨਾਂ ਜਾਂ ਔਰੋਗਰੀਨ ਫ਼ਸਲਾਂ ਨੂੰ ਖਤਮ ਕਰਨ ਲਈ ਬਾਇਉਹਰਬੀਸਾਈਡ ਦੀ ਵਰਤੋ ਕਰੋ। (ਬਾਇਉਹਰਬੀਸਾਈਡ ਬਣਾਉਣ ਅਤੇ ਵਰਤਣ ਲਈ ਦੇਖੋ ਅਪੈਂਡਿਕਸ 6)
• ਟਰੀਟਮੈਂਟ ਪਲਾਟ ਦੇ ਚਾਰੇ ਪਾਸੇ ਉੱਚੀ ਬਾਰਡਰ ਫ਼ਸਲ ਵਜੋਂ ਇੱਕ ਲਾਈਨ ਮੱਕੀ, ਜਵਾਰ ਜਾਂ ਬਾਜ਼ਰੇ ਦੀ ਲਾਉ ਤਾਂ ਕਿ ਆਸ-ਪਾਸ ਦੇ ਖੇਤਾਂ ਤੋਂ ਆਉਣ ਵਾਲੇ ਕੀਟਾਂ ਨੂੰ ਬਾਹਰ ਹੀ ਰੋਕਿਆ ਜਾ ਸਕੇ। ਬਾਰਡਰ ਫ਼ਸਲ ਪੰਛੀਆਂ ਦੇ ਬੈਠਣ ਲਈ ਕੁਦਰਤੀ ਠਾਹਰ ਦੀ ਵੀ ਕੰਮ ਕਰੇਗੀ।
• ਜਦੋਂ ਫ਼ਸਲ 6 ਤੋਂ 8 ਇੰਚ ਦੀ ਹੋ ਜਾਵੇ ਤਾਂ ਟਰੀਟਮੈਂਟ ਪਲਾਟਾਂ ਵਿੱਚ 70 % ਨਮੀ ਵਾਲੀ 5 ਕੁਇੰਟਲ ਜਿਊਂਦੀ ਰੂੜੀ ਖਾਦ (ਲਿਵਿੰਗ ਫਾਰਮ ਯਾਰਡ ਮੈਨਿਉਰ) ਪਾਉ।
• ਫ਼ਸਲ ਦੇ ਫਲਾਵਰਿੰਗ ਸਟੇਜ 'ਤੇ ਆਉਣ ਤੋਂ ਪਹਿਲਾਂ 25 ਵੇਂ 35 ਵੇਂ ਅਤੇ 50 ਦਿਨ ਝੋਨੇ ਦੀ ਫ਼ਸਲ 'ਤੇ ਪਾਟਾ ਚਲਾਇਆ ਜਾਵੇ। ਬਘੋਲੇ ਦੀ ਸਟੇਜ 'ਤੇ ਪਾਟਾ ਨਹੀਂ ਚਲਾਉਣਾ (ਵਿਸਥਾਰ ਲਈ ਦੇਖੋ ਅਪੈਂਡਿਕਸ 8)
• ਪਾਣੀ ਦਾ ਪ੍ਰਬੰਧਨ: ਝੋਨੇ ਵਿੱਚ ਪਾਟਾ ਲਾਉਣ ਸਮੇਂ ਨੂੰ ਛੱਡ ਕੇ ਕਿਸੇ ਵੀ ਸਟੇਜ 'ਤੇ ਪਾਣੀ ਖੜਾ ਨਹੀਂ ਰੱਖਣਾ। ਜਿਵੇਂ ਹੀ ਪਾਟਾ ਲੱਗ ਜਾਵੇ ਪਾਣੀ ਨੂੰ ਖੇਤ ਚੋਂ ਬਾਹਰ ਕੱਢ ਦਿਉ।
• ਸਿਰਫ ਲੋੜ ਅਨੁਸਾਰ ਹੀ ਸਿੰਜਾਈ ਕੀਤੀ ਜਾਵੇ। ਉਦਾਹਰਣ ਵਜੋਂ ਖੁੱਲ੍ਹਾ ਪਾਣੀ ਲਾਏ ਬਿਨਾਂ ਅਸੀਂ ਖੇਤ ਵਿੱਚ ਪਾਟਾ ਨਹੀਂ ਲਾ ਸਕਦੇ। ਆਖਰੀ ਪਾਟੇ ਉਪਰੰਤ ਉਦੋਂ ਹੀ ਸਿੰਜਾਈ ਕਰੋ ਜਦੋਂ ਜ਼ਮੀਨ ਖੁਸ਼ਕ ਹੋ ਜਾਵੇ ਅਤੇ ਇਸ ਵਿੱਚ ਤਰੇੜਾਂ ਪੈਣ ਲੱਗ ਜਾਣ। ਨੋਟ: ਤਰੇੜਾਂ ਝੋਨੇ ਦੀਆਂ ਜੜਾਂ ਨੂੰ ਹਾਨੀ ਪਹੁੰਚਾਉਂਦੀਆਂ ਹਨ ਜਿਸ ਕਾਰਨ ਝਾੜ ਘਟ ਜਾਂਦਾ ਹੈ। ਇਸ ਲਈ ਸਾਨੂੰ ਅਜਿਹੇ ਮੌਕੇ ਪਤਲਾ ਪਾਣੀ ਹੀ ਲਾਉਣਾ ਚਾਹੀਦਾ ਹੈ। ਇਸਦਾ ਅਰਥ ਹੈ ਕਿ ਸਿੰਜਾਈ ਦੇ ਤੁਰੰਤ ਬਾਅਦ ਖੇਤ ਚੋਂ ਪਾਣੀ ਬਾਹਰ ਕੱਢ ਦਿੱਤਾ ਜਾਵੇ।
• ਪਲਾਂਟ ਗਰੋਥ ਵਿੱਚ ਤੇਜੀ ਲਿਆਉਣ ਲਈ ਛਿੜਕਾਅ: ਜਦੋਂ ਝੋਨਾ 30ਦਿਨਾਂ ਦਾ ਹੋ ਜਾਵੇ ਤਾਂ ਗੁੜ ਜਲ ਅੰਮ੍ਰਿਤ ਦੀ ਇੱਕ ਸਪ੍ਰੇਅ ਕੀਤੀ ਜਾਵੇ ( ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ ਅਪੈਂਡਿਕਸ 9)। ਇਸੇ ਤਰ੍ਹਾ ਜਦੋਂ ਝੋਨਾ 55 ਦਿਨਾਂ ਦਾ ਹੋ ਜਾਵੇ ਤਾਂ ਅਰਥਾਤ ਫੁੱਲ ਆਉਣ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ ਇਸ ਨੂੰ ਬਣਾਉਣ ਦਾ ਤਰੀਕਾ ਅਪੈਂਡਿਕਸ 10 ਵਿੱਚ ਦਿੱਤਾ ਗਿਆ ਹੈ)।
• ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ ਛਿੜਕਾਅ: ਜਦੋਂ ਫ਼ਸਲ 40 ਦਿਨਾਂ ਦੀ ਜਾਂ ਇਸ ਦੇ ਨੇੜੇ ਹੋਵੇ ਤਾਂ ਲੱਸੀ ਦੀ ਇੱਕ ਸਪ੍ਰੇਅ ਕਰੋ (ਤਿਆਰੀ ਦਾ ਤਰੀਕਾ ਦੇਖਣ ਲਈ ਦੇਖੋ- ਅਪੈਂਡਿਕਸ 11) ਅਤੇ 65 ਦਿਨਾਂ ਦੀ ਹੋਣ 'ਤੇ ਵਨਸਪਤੀ ਰਸ (ਨਿੰਮ ਅਸਤਰ ਆਦਿ) ਦੀ ਸਪ੍ਰੇਅ ਕਰੋ।
ਨੋਟ: ਜੇਕਰ ਤੁਹਾਨੂੰ ਕਿਸੇ ਤਰ੍ਹਾ ਦਾ ਪੈਸਟ ਅਟੈਕ ਨਜ਼ਰ ਆਉਂਦਾ ਹੋਵੇ ਤਾਂ ਫ਼ਸਲ ਦੇ 75 ਦਿਨਾਂ ਦੀ ਹੋ ਜਾਣ 'ਤੇ ਲੱਸੀ ਦੀ ਸਪ੍ਰੇਅ ਦੁਹਰਾਉ ਇਸੇ ਤਰ੍ਹਾ ਫ਼ਸਲ ਦੇ 90 ਦਿਨਾਂ ਦੀ ਹੋ ਜਾਣ 'ਤੇ ਵਨਸਪਤੀ ਰਸ ਦੀ ਸਪ੍ਰੇਅ ਦੁਹਰਾਉ। ਜਦੋਂ ਫ਼ਸਲ 100 ਦਿਨਾਂ ਦੀ ਹੋ ਜਾਵੇ ਤਾਂ ਹੋਰ ਪੈਸਟ ਅਟੈਕ ਦੀ ਸੰਭਾਨਵਾਂ ਮੰਦ ਪੈ ਜਾਂਦੀਆਂ ਹਨ।
ਮਹੱਤਵਪੂਰਨ: ਜਿਵੇਂ ਹੀ ਤੁਸੀਂ ਫ਼ਸਲ ਨੂੰ ਕਿਸੇ ਪ੍ਰਕਾਰ ਦੇ ਕੀਟ ਹਮਲੇ ਦਾ ਖ਼ਤਰਾ ਦੇਖੋ ਤਾਂ ਗੁਰਪ੍ਰੀਤ ਨਾਲ ਸੰਪਰਕ ਕਰੋ (ਮੋਬਾਇਲ: 99151-95062)
• ਜਦੋਂ ਜਿਆਦਾਤਰ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ-ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਪੌਦਿਆਂ ਨੂੰ ਕੱਟ ਕੇ ਉਹਨਾਂ ਇੱਕ ਬੰਡਲ ਵਿੱਚ ਬੰਨ ਲਉ। ਹੁਣ ਇਸ ਬੰਡਲ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਬੰਡਲ ਨੂੰ ਥਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣੇ ਨੂੰ ਮਜਬੂਤ ਪੇਪਰ ਬੈਗ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਇੱਕ ਗੱਟੇ ਵਿੱਚ ਪਾਉਣ ਉਪਰੰਤ ਦੋਹਾਂ ਦਾ ਅਲਗ-ਅਲਗ ਵਜ਼ਨ ਕਰੋ। ਵਜ਼ਨ ਤੋਂ ਪ੍ਰਾਪਤ ਡੈਟਾ (ਜਾਣਕਾਰੀ) ਨੂੰ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।
• ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਇਸ ਨੂੰ ਕੰਬਾਈਨ ਨਾਲ ਕੱਟ ਲਉ। ਸਾਰੇ ਪਲਾਟ ਵਿੱਚੋਂ ਹੋਈ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ (ਦਾਣਿਆਂ ਅਤੇ ਬਾਇਉਮਾਸ ਦੋਹਾਂ ਲਈ)। ਇਹ ਜਾਣਕਾਰੀ ਫੀਲਡ ਬੁੱਕ ਵਿੱਚ ਲਿਖੀ ਜਾਵੇ।
ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਚੌਲਾਂ ਦੇ ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੇ ਜਾਣ (ਓ ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ।)
ਟਰੀਟਮੈਂਟ ਪਲਾਟ 999.. ਗੁਆਰਾ ਅਤੇ ਕਣਕ ਸਿਸਟਮ (ਜੀ ਡਬਲਯੂ ਐਸ): ਇਸ ਪ੍ਰਯੋਗ ਤਹਿਤ ਸਾਉਣੀ ਰੁੱਤੇ ਗੁਆਰੇ ਵਿੱਚ ਅੰਤਰ ਫ਼ਸਲ ਵਜੋਂ ਜਵਾਰ ਦੀ ਬਿਜਾਈ ਕੀਤੀ ਜਾਵੇਗੀ ਅਤੇ ਹਾੜੀ ਰੁੱਤੇ ਕਣਕ ਵਿੱਚ ਦੇਸੀ ਛੋਲੇ ਬੀਜੇ ਜਾਣਗੇ। ਭਾਗੀਦਾਰ ਆਪਣੇ ਵਿਵੇਕ ਅਨੁਸਾਰ ਝੋਨੇ ਦੇ ਬਦਲ ਵਜੋਂ ਗੁਆਰੇ ਅਤੇ ਜਵਾਰ ਦੀ ਥਾਂ ਕੋਈ ਹੋਰ ਢੁਕਵੀਆਂ ਫ਼ਸਲਾਂ ਦੀ ਬਿਜਾਈ ਬਾਰੇ ਵੀ ਸੋਚ ਸਕਦੇ ਹਨ।

• ਗੁਆਰੇ ਅਤੇ ਜਵਾਰ ਦੇ ਬੀਜ ਲਉ।
• ਸਿਰਫ ਜਵਾਰ ਦੇ ਬੀਜ ਨੂੰ ਪੁੰਗਰਾਉ। ਬੀਜ ਪੁੰਗਰਾਉਣ ਦਾ ਤਰੀਕਾ ਅਪੈਂਡਿਕਸ 4 ਵਿੱਚ ਦਿੱਤਾ ਗਿਆ ਹੈ। ਧਿਆਨ ਰਹੇ ਬੀਜ ਪੁੰਗਰਾਉਣ ਦਾ ਕੰਮ ਬਿਜਾਈ ਤੋਂ ਇੱਕ-ਦੋ ਦਿਨ ਪਹਿਲਾਂ ਹੀ ਕੀਤਾ ਜਾਵੇ ਤਾਂ ਕਿ ਸਮੇਂ ਸਿਰ ਬਿਜਾਈ ਕੀਤੀ ਜਾ ਸਕੇ।
• ਅਪੈਂਡਿਕਸ 5 ਵਿੱਚ ਦਿੱਤੇ ਤਰੀਕੇ ਅਨੁਸਾਰ ਬੀਜਾਂ ਦੀ ਉੱਗਣ ਸ਼ਕਤੀ ਜ਼ਰੂਰ ਪਰਖੀ ਜਾਵੇ/ ਜ਼ਰਮੀਨੇਸ਼ਨ ਟੈਸਟ ਕੀਤਾ ਜਾਵੇ। ਮਹੱਤਵਪੂਰਨ-ਹਰ ਸੀਜਨ ਵਿੱਚ ਬੀਜਾਂ ਦੀ ਜ਼ਰਮੀਨੇਸ਼ਨ % ਪਰਖ ਜ਼ਰੂਰ ਕਰੋ।

• ਹੁਣ ਖੜੇ ਨਾੜ ਅਤੇ ਹਰੇ ਬਾਇਉਮਾਸ ਨੂੰ ਕੱਟਣ ਕੇ ਭੋਂਇ 'ਤੇ ਵਿਛਾਉਣ ਲਈ ਰੀਪਰ ਚਲਾਉ ਅਤੇ ਪ੍ਰਾਪਤ ਜੈਵਿਕ ਮਾਦੇ ਨੂੰ ਪੂਰੇ ਖੇਤ 'ਚ ਬਰਾਬਰ ਮਾਤਰਾ ਵਿੱਚ ਵਿਛਾ ਦਿਉ।

• ਜੀਰੋ ਟਿਲ ਮਸ਼ੀਨ ਜਾਂ ਹੈਪੀ ਸੀਡਰ ਦੀ ਵਰਤੋਂ ਕਰਦਿਆਂ ਜਵਾਰ ਅਤੇ ਗੁਆਰੇ ਦੇ ਪੁੰਗਰਾਏ ਹੋਏ ਬੀਜਾਂ ਦੀ ਬਿਜਾਈ ਕਰ ਦਿਉ। ਗੁਆਰੇ ਦੀਆਂ 6 ਲਾਈਨਾ ਮੰਗਰ 2 ਲਾਈਨ ਜਵਾਰ ਦੀ ਬਿਜਾਈ ਕਰੋ। ਪ੍ਰਤੀ ਇੱਕ ਕਿੱਲੋ ਗੁਆਰੇ ਦੇ ਬੀਜ ਪਿੱਛੇ 50 ਗ੍ਰਾਮ ਸੌਂਫ ਮਿਕਸ ਕਰੋ। ਸੌਂਫ ਖੇਤ ਵਿੱਚ ਰੈਪਲੈਂਟ ਦਾ ਕੰਮ ਕਰੇਗੀ।
• ਲਾਈਨ ਤੋਂ ਲਾਈਨ ਵਿਚਲੀ ਦੂਰੀ 60 ਸੈਂਟੀਮੀਟਰ (ਦੋ ਫੁੱਟ) ਅਤੇ ਬੂਟੇ ਤੋਂ ਬੂਟੇ ਵਿਚਲੀ ਦੂਰੀ ਘੱਟੋ-ਘੱਟ 30 ਸੈਂਟੀਮੀਟਰ (1 ਫੁੱਟ) ਰੱਖਣੀ ਹੈ। ਇਸ ਕੰਮ ਵਿੱਚ ਕਿਸੇ ਤਰ੍ਹਾ ਦੀ ਕੋਈ ਮੁਸ਼ਕਿਲ ਪੇਸ਼ ਆਉਣ ਦੀ ਸੂਰਤ ਵਿੱਚ ਜਰਨੈਲ ਸਿੰਘ ਮਾਝੀ ਤੋਂ ਰਾਇ ਲਉ।
ਮਹੱਤਵਪੂਰਨ: ਬਿਜਾਈ ਉਦੋਂ ਹੀ ਕੀਤੀ ਜਾਵੇ ਜਦੋਂ ਜ਼ਮੀਨ ਚੰਗੀ ਵੱਤਰ ਹੋਵੇ ਪਰ ਜੇਕਰ ਲੋੜ ਹੋਵੇ ਤਾਂ ਦੁਬਾਰਾ ਰੌਣੀ ਕਰੋ। ਜਬਰਦਸਤ ਰੌਣੀ ਮੌਕੇ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਸ਼ੂ ਮੂਤਰ ਖੇਤ ਨੂੰ ਦੇਣਾ ਨਾ ਭੁੱਲਣਾ।

• ਟਰੀਟਮੈਂਟ ਪਲਾਟ ਦੇ ਚਾਰੇ ਪਾਸੇ ਉੱਚੀ ਬਾਰਡਰ ਫ਼ਸਲ ਵਜੋਂ ਇੱਕ ਲਾਈਨ ਸੂਰਜਮੁੱਖੀ ਜਾਂ ਅਰਿੰਡ ਦੀ ਲਾਉ ਤਾਂ ਕਿ ਆਸ-ਪਾਸ ਦੇ ਖੇਤਾਂ ਤੋਂ ਆਉਣ ਵਾਲੇ ਕੀਟਾਂ ਨੂੰ ਬਾਹਰ ਹੀ ਰੋਕਿਆ ਜਾ ਸਕੇ। ਬਾਰਡਰ ਫ਼ਸਲ ਪੰਛੀਆਂ ਦੇ ਬੈਠਣ ਲਈ ਕੁਦਰਤੀ ਠਾਹਰ ਦੀ ਵੀ ਕੰਮ ਕਰੇਗੀ।
• ਪਾਣੀ ਦਾ ਪ੍ਰਬੰਧਨ: ਪਲਾਂਟ ਗਰੋਥ ਦੀ ਕਿਸੇ ਵੀ ਸਟੇਜ 'ਤੇ ਖੇਤ ਵਿੱਚ ਪਾਣੀ ਨਹੀਂ ਖੜਾ ਕਰਨਾ। ਸਿੰਜਾਈ ਓਦੋਂ ਹੀ ਕਰਨੀ ਹੈ ਜਦੋਂ ਭੂਮੀ ਵਿੱਚ 4 ਇੰਚ ਦੀ ਡੂੰਘਾਈ ਤੱਕ ਕੋਈ ਨਮੀ ਨਾ ਬਚੀ ਹੋਵੇ।

• ਫ਼ਸਲ ਨੂੰ ਆਖਰੀ ਸਿੰਜਾਈ ਤੋਂ ਤੁਰੰਤ ਪਹਿਲਾਂ ਖੇਤ ਵਿੱਚ ਪੁੰਗਰੇ ਹੋਏ ਔਰੋਗਰੀਨ ਫ਼ਸਲਾਂ ਦੇ ਬੀਜਾਂ ਦਾ ਛਿੱਟਾ ਦਿਉ (ਬੀਜਾਂ /ਫ਼ਸਲਾਂ ਦੇ ਨਾਮ ਅਤੇ ਤਰੀਕਾ ਅਪੈਂਡਿਕਸ 1 ਵਿੱਚ ਦੇਖੋ)।
• ਜਦੋਂ ਜਿਆਦਾਤਰ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਖੇਤ ਵਿੱਚ ਗੁਆਰ ਅਤੇ ਜਵਾਰ ਦੇ ਤਿੰਨ ਰਿਪਰੈਜੈਂਟਿਵ ਸਥਾਨ ਚੁਣੋ। ਚੁਣੇ ਗਏ ਸਥਾਨਾਂ ਤੋਂ ਦਾਤੀ ਨਾਲ ਜ਼ਮੀਨ ਦੀ ਸਤ੍ਹਾ ਤੱਕ ਇੱਕ ਮੀਟਰ ਦੀ ਲੰਬਾਈ 'ਚ ਗੁਆਰ ਦੀਆਂ ਤਿੰਨ ਲਾਈਨਾ ਅਤੇ ਦੋ ਮੀਟਰ ਦੀ ਲੰਬਾਈ 'ਚ ਦੋ ਲਾਈਨਾ ਜਵਾਰ ਦੀਆ ਕੱਟ ਕੇ ਦੋਹਾਂ ਦੇ ਅਲਗ-ਅਲਗ ਬੰਡਲ ਬਣਾ ਲਉ। ਹੁਣ ਦੋਹਾਂ ਬੰਡਲਾਂ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਦੋਹਾਂ ਬੰਡਲਾਂ ਦੀ ਅਲਗ-ਅਲਗ ਥ੍ਰੈਸਿੰਗ ਕਰਕੇ ਦਾਣੇ ਅਲੱਗ ਕਰ ਲਉ। ਦੋਹਾਂ ਤਰ੍ਹਾ ਦੇ ਦਾਣਿਆਂ ਨੂੰ ਕਾਗਜ਼ ਦੇ ਦੋ ਵੱਖ-ਵੱਖ ਪਰ ਮਜ਼ਬੂਤ ਥੈਲਿਆਂ ਪਾ ਦਿਉ ਅਤੇ ਪੌਦਿਆ ਦੇ ਬਾਕੀ ਹਿੱਸੇ ਦੋ ਵੱਖ-ਵੱਖ ਗਨੀ ਬੈਗਜ਼ ਵਿੱਚ ਪਾ ਦਿਉ। ਹੁਣ ਸਭ ਦਾ ਅਲਗ-ਅਲਗ ਵਜ਼ਨ ਕਰੋ ਅਤੇ ਝਾੜ ਸਬੰਧੀ ਡੈਟਾ (ਜਾਣਕਾਰੀ) ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਾਜ਼ਮੀ ਭਰੇ।
• ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾ ਜਵਾਰ ਨੂੰ ਹੱਥੀਂ ਕੱਟ ਲਉ ਪਰੰਤੂ ਗੁਆਰ ਦੀ ਕਟਾਈ ਕੰਬਾਈਨ ਨਾਲ ਕਰੋ। ਆਸ ਹੈ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਇਹ ਹੋ ਜਾਵੇਗਾ। ਸਾਰੇ ਪਲਾਟ ਵਿੱਚੋਂ ਦੋਹਾਂ ਫ਼ਸਲਾਂ ਤੋਂ ਮਿਲੇ ਦਾਣਿਆਂ ਨਾਲ ਭਰੇ ਬੋਰਿਆਂ ਦੀ ਗਿਣਤੀ ਕਰੋ। ਜੇ ਸੰਭਵ ਹੋਵੇਤ ਤਾਂ ਹਰੇਕ ਬੋਰੇ ਦਾ ਵਜ਼ਨ ਵੀ ਕਰੋ ਅਤੇ ਸਬੰਧਤ ਡੈਟਾ ਕਿਸਾਲ ਆਪਣੀ ਫੀਲਡ ਬੁੱਕ ਵਿੱਚ ਨੋਟ ਕਰੇ।
• ਗੁਆਰੇ ਅਤੇ ਜਵਾਰ ਦੀ ਕਟਾਈ ਅਤੇ 15 ਨਵੰਬਰ ਨੂੰ ਕਣਕ ਦੀ ਬਿਜਾਈ ਦੇ ਵਿਚਕਾਰ ਸਾਡੇ ਕੋਲ 6 ਹਫ਼ਤਿਆਂ ਦਾ ਸਮਾਂ ਹੋਵੇਗਾ। ਸੋ 10 ਨਵੰਬਰ ਤੱਕ ਪਲਾਟ ਵਿੱਚ ਔਰੋਗਰੀਨ ਫ਼ਸਲਾਂ ਨੂੰ ਵਧਣ ਦਿਉ ।
ਮਹੱਤਵਪੂਰਨ: ਗੁਆਰ ਅਤੇ ਜਵਾਰ ਦੇ ਤਿੰਨ-ਤਿੰਨ ਸੈਂਪਲ ਹੇਠ ਲਿਖੇ ਅਨੁਸਰ ਜਾਣਕਾਰੀ ਜੁਟਾਉਣ ਲਈ ਕਿਸੇ ਲੈਬ ਵਿੱਚ ਭੇਜੋ- (ਓ ) ਪ੍ਰੋਟੀਨ % , (ਅ) ਪੈਸਟੀਸਾਈਡ ਰੈਜ਼ੀਡਿਊ।
ਹਾੜੀ 'ਦੇ ਪ੍ਰਯੋਗ:
ਟਰੀਟਮੈਂਟ 9. ਕੰਟਰੋਲ ਪਲਾਟ (ਝੋਨਾ ਅਤੇ ਕਣਕ ਆਧੁਨਿਕ ਸਿਸਟਮ- ਆਰ ਡਬਲਯੂ ਐਮ): ਟਰਾਂਸਪਲਾਂਟਡ/ਕੱਦੂ ਕਰਕੇ ਲਾਏ ਗਏ ਝੋਨੇ ਦੀ ਕਟਾਈ ਉਪਰੰਤ ਆਧੁਨਿਕ ਬੀਜਾਂ, ਰਸਾਇਣਕ ਖਾਦਾਂ, ਨਦੀਨ ਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਦੇ ਹੋਏ ਬਿਲਕੁਲ ਉਸੇ ਤਰ੍ਹਾ ਕਣਕ ਦੀ ਬਿਜਾਈ ਕਰਨੀ ਜਿਵੇਂ ਆਮ ਕਿਸਾਨ ਕਰਦੇ ਹਨ। ਖੇਤ ਦੇ ਕੰਮ ਲਈ ਆਧੁਨਿਕ ਮਸ਼ੀਨਰੀ ਦਾ ਹਰ ਸੰਭਵ ਇਸਤੇਮਾਲ ਕੀਤਾ ਜਾਵੇ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ।
• ਝੋਨੇ ਦੇ ਖੜੇ ਨਾੜ ਦਾ ਬੰਦੋਬਸਤ ਬਿਲਕੁੱਲ ਉਸੇ ਤਰ੍ਹਾ ਕਰੋ ਜਿਵੇਂ ਕਿ ਬਾਕੀ ਦੇ ਕਿਸਾਨ ਕਰਦੇ ਹਨ। ਜੇਕਰ ਉਹ ਨਾੜ ਸਾੜਦੇ ਹਨ ਤਾਂ ਤੁਸੀਂ ਵੀ ਇਸ ਪਲਾਟ ਵਿੱਚ ਨਾੜ ਨੂੰ ਸਾੜ ਦਿਉ।
• ਕਣਕ ਦੀ ਬਿਜਾਈ ਤੋਂ ਪਹਿਲਾਂ ਆਮ ਵਾਂਗ ਖੇਤ ਦੀ ਤਿਆਰੀ ਕਰੋ। ਕੈਮੀਕਲ ਕਿਸਾਨਾਂ ਵਾਂਗ ਰਸਾਇਣਕ ਖਾਦਾਂ, ਨਦੀਨਨਾਸ਼ਕ, ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰੋ।
• ਕਣਕ ਦੇ ਬੀਜ ਦੀ ਵਰਾਇਟੀ ਪੀ ਏ ਯੂ ਦੁਆਰਾ ਸਿਫ਼ਾਰਸ਼ ਕੀਤੀ ਹੋਣੀ ਚਾਹੀਦੀ ਹੈ।
• ਕੰਟਰੋਲ ਪਲਾਟ ਵਿੱਚ ਕਣਕ ਦੀ ਫ਼ਸਲ ਲਈ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਦੱਸੀ ਮਾਤਰਾ ਅਤੇ ਸਮੇਂ 'ਤੇ ਰਸਾਇਣਕ ਖਾਦਾਂ ਪਾਉ।

ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਕਣਕ ਦੇ ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੇ ਜਾਣ (ਓ ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ।
ਟਰੀਟਮੈਂਟ 99. ਝੋਨੇ ਅਤੇ ਕਣਕ ਦਾ ਟਿਕਾਊ ਸਿਸਟਮ (ਆਰ ਡਬਲਯੂ ਐਸ): ਝੋਨੇ ਮੰਗਰੋਂ ਕਣਕ ਦੀ ਬਿਜਾਈ ਵੱਟਾਂ 'ਤੇ ਕੀਤੀ ਜਾਵੇਗੀ ਅਤੇ ਅੰਤਰ ਫ਼ਸਲ ਵਜੋਂ ਕਣਕ ਵਿੱਚ ਦੇਸੀ ਛੋਲੇ ਬੀਜੇ ਜਾਣਗੇ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ:
• ਆਸ ਹੈ ਕਿ ਅੱਧ ਅਕਤੂਬਰ ਤੱਕ ਝੋਨੇ ਦੀ ਕਟਾਈ ਹੋ ਜਾਵੇਗੀ। 10 ਨਵੰੰਬਰ ਤੱਕ ਖੇਤ ਨੂੰ ਇਸੇ ਤਰ੍ਹਾ ਰਹਿਣ ਦਿਉ ਤਾਂ ਕਿ ਝੋਨੇ ਦੇ ਖੜੇ ਨਾੜ ਵਿੱਚ ਔਰੋਗਰੀਨ ਫ਼ਸਲਾਂ ਅਤੇ ਨਦੀਨ ਵਧ ਸਕਣ।
• ਕਣਕ ਦੇ ਅਜਿਹੇ ਬੀਜ ਲਉ ਜਿਹਨਾਂ ਦਾ ਝਾੜ ਅੱਜ ਕੱਲ ਰਸਾਇਣਕ ਖੇਤੀ ਤਹਿਤ ਉਗਾਈ ਜਾਣ ਵਾਲੀ ਕਣਕ ਦੇ ਝਾੜ ਦੇ ਬਰਾਬਰ ਹੋਵੇ। ਪਰ ਸਭ ਤੋਂ ਅਹਿਮ ਇਹ ਕਿ ਸਾਰੇ ਟਰੀਟਮੈਂਟ ਪਲਾਟਾਂ ਵਿੱਚ ਇੱਕ ਹੀ ਵਰਾਇਟੀ ਦੀ ਕਣਕ ਬੀਜੀ ਜਾਵੇ। ਇਹ ਵੀ ਕਿ ਸਾਰੇ ਭਾਗੀਦਾਰ ਕਿਸਾਨ ਇਸ ਪ੍ਰਯੋਗ ਤਹਿਤ ਕਣਕ ਦੀ ਇੱਕ ਹੀ ਵਰਾਇਟੀ ਬੀਜਣਗੇ। 3 ਅਪ੍ਰੈਲ ਦੀ ਮੀਟਿੰਗ 'ਚ ਤੈਅ ਕੀਤੇ ਅਨੁਸਾਰ ਸਾਰੇ ਭਾਗੀਦਾਰ ਕਣਕ ਦੀ ਵਰਾਇਟੀ ਪੀ ਬੀ ਡਬਲਯੂ-621 ਅਤੇ ਛੋਲਿਆਂ ਦੀ ਪੀ ਬੀ ਜੀ-5 ਬੀਜਣਗੇ।
• ਕਣਕ ਅਤੇ ਛੋਲਿਅ ਦੀ ਚੁਣੀ ਗਈ ਵਰਾਇਟੀ ਦੇ ਬੀਜਾਂ ਨੂੰ ਪੰਗਰਾ ਲਉ। ਬੀਜਾਂ ਨੂੰ ਪੁੰਗਰਾਉਣ ਦਾ ਤਰੀਕਾ ਅਪੈਂਡਿਕਸ 4 ਵਿੱਚ ਦਿੱਤਾ ਗਿਆ ਹੈ। ਇਹ ਗੱਲ ਨੋਟ ਕੀਤੀ ਜਾਵੇ ਕਿ ਬੀਜ ਪੁੰਗਰਾਉਣ ਦਾ ਕੰਮ ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਹੀ ਕੀਤਾ ਜਾਵੇ ਤਾਂ ਕਿ ਅਜਿਹਾ ਨਾ ਕਰਨ ਕਰਕੇ ਹੋਣ ਵਾਲੀ ਚਿੰਤਾ ਤੋਂ ਬਚਿਆ ਜਾ ਸਕੇ।

• ਇੱਕ ਟਰਾਲੀ ਰੂੜੀ ਦੀ ਖਾਦ ਦਾ ਪ੍ਰਬੰਧ ਕਰੋ ਅਤੇ ਇਸ ਨੂੰ ਜਿਉਂਦੀ ਖਾਦ ਵਿੱਚ ਬਦਲ ਲਉ।

• ਹੁਣ ਖੜੇ ਨਾੜ ਅਤੇ ਹਰੇ ਬਾਇਉਮਾਸ ਰੀਪਰ ਨਾਲ ਕੱਟ ਕੇ ਜ਼ਮੀਨ 'ਤੇ ਵਿਛਾ ਦਿਉ ਅਤੇ ਸਾਰੇ ਪਲਾਟ ਵਿੱਚ ਇੱਕੋ ਜਿਹਾ ਵਿਛਾ ਦਿਉ।
• ਹੁਣ ਰੇਕ ਦੀ ਵਰਤੋਂ ਕਰਦੇ ਹੋਏ ਸਾਰਾ ਪਲਾਂਟ ਬਾਇਉਮਾਸ ਪਲਾਟ ਵਿੱਚੋ ਬਾਹਰ ਕੱਢ ਦਿਉ। ਹੁਣ ਭੂਮੀ ਦੀ ਸਤ੍ਹਾ 'ਤੇ 70 % ਨਮੀ ਵਾਲੀ 5 ਕੁਇੰਟਲ ਲਿਵਿੰਗ ਫਾਰਮ ਯਾਰਡ ਮੈਨਿਉਰ ਦਾ ਛਿੱਟਾ ਦੇ ਦਿਉ ਜਿਵੇਂ ਕਿ ਆਮ ਕਿਸਾਨ ਯੂਰੀਏ ਦਾ ਛਿੱਟਾ ਦਿੰਦੇ ਹਨ। ਧਿਆਨ ਰਹੇ ਛਿੱਟਾ ਦੇਣ ਦੇ ਤੁਰੰਤ ਬਾਅਦ ਖੇਤ ਨੂੰ ਵਾਹ ਦਿਉ। ਖਾਦ ਵਿਚਲੇ ਲਾਹੇਵੰਦ ਜੀਵਾਣੂਆਂ ਨੂੰ ਸੁਰੱਖਿਅਤ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
• ਆਮ ਤੌਰ 'ਤੇ ਜਿਵੇਂ ਕਣਕ ਅਤੇ ਛੋਲਿਆਂ ਦੀ ਬਿਜਾਈ ਲਈ ਖੇਤ ਤਿਆਰ ਕੀਤਾ ਜਾਂਦਾ ਹੈ, ਖੇਤ ਤਿਆਰ ਕਰ ਲਉ। 15 ਨਵੰਬਰ ਤੋਂ ਪਹਿਲਾਂ ਖੇਤ ਬਿਜਾਈ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਰੌਣੀ ਕਰਦੇ ਸਮੇਂ 50 ਲਿਟਰ ਪਸ਼ੂ-ਮੂਤਰ ਖੇਤ ਵਿੱਚ ਪਾਉ।
• ਤਿਆਰ ਖੇਤ ਵਿੱਚ ਆਮ ਤੌਰ 'ਤੇ ਵਰਤੀ ਜਾਣ ਵਾਲੀ 11 ਪੋਰਾਂ ਵਾਲੀ ਸੀਡ ਡ੍ਰਿਲ ਜਿਸਦੀ ਪੋਰ-ਤੋਂ ਪੋਰ ਵਿਚਲੀ ਦੂਰੀ 7 ਇੰਚ ਹੁੰਦੀ ਹੈ ਨਾਲ ਕਣਕ ਦੀ ਬਿਜਾਈ ਕਰੋ। ਧਿਆਨ ਰਹੇ ਕਣਕ/ਛੋਲਿਆਂ ਦੋਹਾਂ ਲਈ ਲਾਈਨ ਤੋਂ ਲਾਈਨ ਵਿਚਲਾ ਫਾਸਲਾ 12 ਇੰਚ ਰੱਖਿਆ ਜਾਵੇਗਾ ਅਤੇ ਹਰੇਕ ਛੇ ਲਾਈਨਾਂ ਕਣਕ ਬਾਅਦ 2 ਲਾਈਨਾਂ ਛੋਲੇ ਬੀਜੇ ਜਾਣਗੇ। ਇਸੇ ਤਰ੍ਹਾ ਪੌਦੇ ਤੋਂ ਪੌਦੇ ਵਿਚਲੀ ਦੂਰੀ 8 ਇੰਚ ਰੱਖੀ ਜਾਵੇਗੀ। ਬਿਜਾਈ ਦੇ ਸਮੇਂ ਮਸ਼ੀਨ ਵਿੱਚ ਹੇਠ ਲਿਖੇ ਬਦਲਾਅ ਕਰੋ:
(ਓ ) ਸਾਰੇ ਪੋਰ ਲਾਈਨ ਤੋਂ ਲਾਈਨ ਇੱਕ ਫੁੱਟ ਦੀ ਦੂਰੀ ਦੇ ਹਿਸਾਬ ਨਾਲ ਐਡਜਸਟ ਕਰੋ। ਜੇ ਲੋੜ ਪਏ ਤਾਂ ਵਾਧੂ ਫਾਲੇ ਹਟਾ ਦਿਉ।
(ਅ) ਬੀਜ ਦੀ ਮਾਤਰਾ ਘਟਾ ਕੇ ਕਣਕ 20 ਕਿੱਲੋ ਅਤੇ ਛੋਲੇ 8 ਕਿੱਲੋ ਪ੍ਰਤੀ ਏਕੜ ਕਰ ਦਿਉ।
(ਈ ) ਬੀਜ ਵਾਲੇ ਖਾਂਚਿਆਂ ਵਿੱਚ ਇਸ ਤਰ੍ਹਾ ਬਦਲਾਅ ਲਿਆਉ ਕਿ ਦੋਹਾਂ ਸਿਰਿਆਂ ਵਾਲੇ ਖਾਂਚਿਆਂ ਵਿੱਚ ਛੋਲਿਆਂ ਦਾ ਬੀਜ ਪਾਇਆ ਜਾਵੇ।
(ਸ) ਮਸ਼ੀਨ ਦੇ ਹਰੇਕ ਦੋ ਫਾਲਿਆ ਵਿਚਕਾਰ ਲੋਹੇ ਦਾ ਇੱਕ ਭਾਰਾ ਸੰਗਲ ਬੰਨਿਆ ਜਾਵੇ। ਇਸ ਤਰ੍ਹਾ ਕਰਨ ਨਾਲ ਹਰੇਕ ਦੋ ਲਾਈਨਾਂ ਵਿਚਾਲੇ ਇੱਕ ਹਲਕੀ ਜਿਹੀ ਖਾਲੀ ਬਣ ਜਾਵੇਗੀ।
• ਛੇ ਲਾਈਨਾਂ ਕਣਕ ਅਤੇ 2 ਲਾਈਨਾਂ ਛੋਲੇ ਬੀਜੋ। ਚਨੇ ਦੇ ਬੀਜ ਵਿੱਚ ਹਰੇਕ ਇੱਕ ਕਿੱਲੋ ਪਿੱਛੇ 50 ਗ੍ਰਾਮ ਧਨੀਏ ਦਾ ਬੀਜ ਮਿਲਾਉ। ਧਨੀਆਂ ਕੀੜਿਆਂ ਨੂੰ ਭਜਾਉਣ ਦਾ ਕੰਮ ਕਰੇਗਾ।
• ਪਲਾਟ ਦੇ ਚਾਰੇ ਪਾਸੇ ਇੱਕ-ਇੱਕ ਲਾਈਨ ਸਰੋਂ ਅਤੇ ਅਲਸੀ ਬਾਰਡਰ ਕਮ ਟਰੈਪ ਕਰਾਪ ਵਜੋਂ ਬੀਜੀ ਜਾਵੇ। ਇਹ ਕੁੱਝ ਕੀੜਿਆਂ ਨੂੰ ਟਰੈਪ ਕਰਨ ਤੁਹਾਡੀਆਂ ਸਹਾਇਕ ਬਣਨਗੀਆਂ।
• ਬਿਜਾਈ ਤੋਂ ਤੁਰੰਤ ਬਾਅਦ ਖੇਤ ਚੋਂ ਬਾਹਰ ਲਿਜਾਇਆ ਗਿਆ ਸਾਰਾ ਬਾਇਉਮਾਸ ਵਾਪਸ ਖੇਤ ਵਿੱਚ ਇੱਕੋ ਜਿਹਾ ਵਿਛਾ ਦਿਉ। ਜੇਕਰ ਲੋੜ ਪਏ ਤਾਂ ਚੰਗੇਰੇ ਫੁਟਾਰੇ ਲਈ ਸਿੰਜਾਈ ਕਰੋ। ਨੋਟ: ਸਿੰਜਾਈ ਸਮੇਂ ਪ੍ਰਤੀ ਏਕੜ 50 ਲਿਟਰ ਪਸ਼ੂ-ਮੂਤਰ ਪਾਉਣਾ ਨਾ ਭੁੱਲੋ। ਹਰੇਕ ਸਿੰਜਾਈ ਸਮੇਂ ਫ਼ਸਲ ਨੂੰ ਪਸ਼ੂ-ਮੂਤਰ ਦੇਣਾ ਲਾਜ਼ਮੀ ਹੈ।

• ਪਲਾਂਟ ਗਰੋਥ ਵਿੱਚ ਤੇਜੀ ਲਿਆਉਣ ਲਈ ਛਿੜਕਾਅ: ਜਦੋਂ ਫ਼ਸਲ 30ਦਿਨਾਂ ਦੀ ਹੋ ਜਾਵੇ ਤਾਂ ਗੁੜ ਜਲ ਅੰਮ੍ਰਿਤ ਦੀ ਇੱਕ ਸਪ੍ਰੇਅ ਕੀਤੀ ਜਾਵੇ ( ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ ਅਪੈਂਡਿਕਸ 9)। ਇਸੇ ਤਰ੍ਹਾ ਜਦੋਂ ਫ਼ਸਲ 55 ਦਿਨਾਂ ਦੀ ਹੋ ਜਾਵੇ ਅਰਥਾਤ ਫੁੱਲ ਆਉਣ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ ਇਸ ਨੂੰ ਬਣਾਉਣ ਦਾ ਤਰੀਕਾ ਅਪੈਂਡਿਕਸ 10 ਵਿੱਚ ਦਿੱਤਾ ਗਿਆ ਹੈ)।

• ਸਿੰਜਾਈ: ਜੇਕਰ ਭੂਮੀ ਦੀ ਸਤ੍ਹਾ 'ਤੇ ਨਮੀ ਹੋਵੇ ਤਾਂ ਅਸੀਂ ਸਿੰਜਾਈ ਨਹੀਂ ਕਰਾਂਗੇ। ਸਿੰਜਾਈ ਬਾਰੇ ਉਦੋਂ ਹੀ ਸੋਚੋ ਜਦੋਂ ਭੂਮੀ ਦੀ ਉਤਲੀ ਸਤ੍ਹਾ ਖੁਸ਼ਕ ਨਜ਼ਰ ਆਵੇ ਪਰੰਤੂ ਜ਼ਮੀਨ ਵਿੱਚ 4 ਇੰਚ ਦੀ ਡੁੰਘਾਈ ਤੱਕ ਕੁੱਝ ਨਮੀ ਬਰਕਰਾਰ ਹੋਵੇ। ਜਦੋਂ ਸਿੰਜਾਈ ਕਰਨੀ ਜ਼ਰੂਰੀ ਹੋਵੇ ਤਾਂ ਛੋਲਿਆਂ ਨੂੰ ਪਾਣੀ ਨਾ ਲਾਉ। ਛੋਲਿਆਂ ਦੀਆਂ ਲਾਈਨਾਂ ਦੁਆਲੇ ਛੋਟੀਆਂ ਵੱਟਾਂ ਬਣਾ ਕੇ ਅਜਿਹਾ ਕੀਤਾ ਜਾ ਸਕਦਾ ਹੈ। ਇਹ ਆਸ ਹੈ ਕਿ ਕਣਕ ਨੂੰ 2 ਜਾਂ 3 ਪਾਣੀਆਂ ਦੀ ਹੀ ਲੋੜ ਪਵੇਗੀ।
• ਆਖਰੀ ਪਾਣੀ ਲਾਉਣ ਤੋਂ ਪਹਿਲਾਂ ਪਲਾਟ ਵਿੱਚ ਔਰੋਗਰੀਨ ਫ਼ਸਲਾਂ ਦੇ ਚਾਰ ਕਿੱਲੋ (10 ਕਿੱਲੋ ਪ੍ਰਤੀ ਏਕੜ) ਬੀਜਾਂ ਦਾ ਛਿੱਟਾ ਦਿਉ। (ਬੀਜਾਂ/ਫ਼ਸਲਾਂ ਦੇ ਨਾਮ ਅਤੇ ਤਰੀਕਾ ਜਾਣਨ ਲਈ ਅਪੈਂਡਿਕਸ 1 ਦੇਖੋ)
• ਜਦੋਂ ਜਿਆਦਾਤਰ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ-ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਕਣਕ ਅਤੇ ਛੋਲਿਆਂ ਨੂੰ ਅਲੱਗ-ਅਲੱਗ ਕੱਟ ਕੇ ਉਹਨਾਂ ਨੂੰ ਇੱਕ ਦੋ ਵੱਖ-ਵੱਖ ਬੰਡਲ ਵਿੱਚ ਬੰਨ ਲਉ। ਹੁਣ ਦੋਹਾਂ ਬੰਡਲਾਂ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਦੋਹਾਂ ਬੰਡਲਾਂ ਨੂੰ ਅਲੱਗ-ਅਲੱਗ ਥਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣਿਆਂ ਨੂੰ ਦੋ ਵੱਖਰੇ-ਵੱਖਰੇ ਮਜਬੂਤ ਪੇਪਰ ਬੈਗਾਂ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਦੋ ਅਲੱਗ-ਅਲੱਗ ਗੱਟਿਆਂ ਵਿੱਚ ਪਾ ਦਿਉ। ਹੁਣ ਸਾਰੇ ਮਟੀਰੀਅਲ ਦਾ ਅਲਗ-ਅਲਗ ਵਜ਼ਨ ਕਰੋ। ਵਜ਼ਨ ਤੋਂ ਪ੍ਰਾਪਤ ਡੈਟਾ (ਜਾਣਕਾਰੀ) ਨੂੰ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।
• ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਕੰਬਾਈਨ ਨਾਲ ਕਣਕ ਦੀ ਕਟਾਈ ਤੋਂ ਪਹਿਲਾਂ ਛੋਲਿਆਂ ਨੂੰ ਹੱਥੀਂ ਵੱਢ ਲਉ। ਸਾਰੇ ਪਲਾਟ ਵਿੱਚੋਂ ਹੋਈ ਦੋਹਾਂ ਫ਼ਸਲਾਂ ਦੀ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਜੇਕਰ ਸੰਭਵ ਹੋਵੇ ਤਾਂ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ । ਇਹ ਜਾਣਕਾਰੀ ਕਿਸਾਨ ਦੁਆਰਾ ਆਪਣੀ ਫੀਲਡ ਬੁੱਕ ਵਿੱਚ ਲਿਖੀ ਜਾਵੇ।
• ਕਣਕ ਅਤੇ ਛੋਲਿਆਂ ਦੀ ਕਟਾਈ ਅਤੇ 15 ਮਈ ਨੂੰ ਅਗਲੀ ਫ਼ਸਲ ਦੀ ਬਿਜਾਈ ਵਿਚਕਾਰ ਲਗਪਗ 30 ਦਿਨਾਂ ਦਾ ਸਮਾਂ ਮਿਲ ਜਾਂਦਾ ਹੈ। ਸੋ ਪਲਾਟ ਵਿੱਚ ਉਗੀਆਂ ਔਰੋਗਰੀਨ ਫ਼ਸਲਾਂ ਨੂੰ 10 ਮਈ ਤੱਕ ਮਈ ਤੱਕ ਵਧਣ ਦਿਉ।
• ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਕਣਕ ਅਤੇ ਛੋਲਿਆਂ ਦੇ ਤਿੰਨ-ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੇ ਜਾਣ (ਓ ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ। ਟਰੀਟਮੈਂਟ 999. ਗੁਆਰਾ ਅਤੇ ਕਣਕ ਸਿਸਟਮ (ਜੀ ਡਬਲਯੂ ਐਸ): ਗੁਆਰੇ ਅਤੇ ਜਵਾਰ ਮਗਰੋਂ ਛੋਲਿਆ ਦੀ ਅੰਤਰ ਫ਼ਸਲ ਨਾਲ ਕਣਕ ਦੀ ਬਿਜਾਈ ਕੀਤੀ ਜਾਵੇਗੀ।
• ਆਸ ਹੈ ਕਿ ਅਕਤੂਬਰ ਸ਼ੁਰੂ ਜਾਂ ਅੱਧ ਅਕਤੂਬਰ ਤੱਕ ਗੁਆਰੇ, ਜਵਾਰ ਦੀ ਕੰਬਾਈਨ ਨਾਲ ਕੱਟ ਲਈ ਜਾਵੇਗੀ। ਕਟਾਈ ਉਪਰੰਤ 10 ਨਵੰਬਰ ਤੱਕ ਪਲਾਟ ਨੂੰ ਉਸੇ ਹਾਲਤ ਵਿੱਚ ਛੱਡ ਦਿਉ ਤਾਂ ਕਿ ਔਰੋਗਰੀਨ ਫ਼ਸਲਾਂ ਖੇਤ ਅਤੇ ਨਦੀਨ ਖੇਤ ਵਿੱਚ ਖੜੇ ਨਾੜ ਵਿੱਚ ਹੀ ਵਧ-ਫੁੱਲ ਸਕਣ ।
• ਹੁਣ ਖੇਤ ਵਿੱਚ ਖੜੇ ਗੁਆਰੇ ਅਤੇ ਜਵਾਰ ਦੇ ਨਾੜ ਤੇ ਹਰੇ ਮਾਦੇ ਨੂੰ ਰੀਪਰ ਨਾਲ ਕੱਟ ਕੇ ਖੇਤ ਵਿੱਚ ਇੱਕ ਸਮਾਨ ਵਿਛਾ ਦਿਉ।
• ਹੁਣ ਰੇਕ ਦੀ ਵਰਤੋਂ ਕਰਦੇ ਹੋਏ ਸਾਰਾ ਪਲਾਂਟ ਬਾਇਉਮਾਸ ਪਲਾਟ ਵਿੱਚੋ ਬਾਹਰ ਕੱਢ ਦਿਉ। ਹੁਣ ਭੂਮੀ ਦੀ ਸਤ੍ਹਾ ਤੇ 70 % ਨਮੀ ਵਾਲੀ 5 ਕੁਇੰਟਲ ਲਿਵਿੰਗ ਫਾਰਮ ਯਾਰਡ ਮੈਨਿਉਰ ਦਾ ਛਿੱਟਾ ਦੇ ਦਿਉ ਜਿਵੇਂ ਕਿ ਆਮ ਕਿਸਾਨ ਯੂਰੀਏ ਦਾ ਛਿੱਟਾ ਦਿੰਦੇ ਹਨ। ਧਿਆਨ ਰਹੇ ਛਿੱਟਾ ਦੇਣ ਦੇ ਤੁਰੰਤ ਬਾਅਦ ਖੇਤ ਨੂੰ ਵਾਹ ਦਿਉ। ਖਾਦ ਵਿਚਲੇ ਲਾਹੇਵੰਦ ਜੀਵਾਣੂਆਂ ਨੂੰ ਸੁਰੱਖਿਅਤ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
ਮਹੱਤਵਪੂਰਨ: ਹਾੜੀ ਦੇ ਸੀਜਨ ਵਿੱਚ ਟਰੀਟਮੈਂਟ ਪਲਾਟ 999. ਲਈ ਉਹੀ ਸਾਰੇ ਅਭਿਆਸ ਕਰੋ ਜਿਹੜੇ ਕਿ ਟਰੀਟਮੈਂਟ ਪਲਾਟ 99. ਵਿੱਚ ਕੀਤੇ ਜਾਣੇ ਹਨ। ਕਿਉਂਕਿ ਦੋਹਾਂ ਪਲਾਟਾਂ ਵਿੱਚ ਕੀਤੇ ਜਾਣ ਵਾਲੇ ਕੰਮ ਇੱਕ ਹੀ ਹਨ।
ਅਪੈਂਡਿਕਸ 1
ਖੜੇ ਝੋਨੇ, ਗੁਆਰੇ ਅਤੇ ਕਣਕ ਵਿੱਚ ਛਿੱਟਾ ਦੇਣ ਲਈ ਔਰੋਗਰੀਨ:
ਓ ) ਅੱਗੇ ਦਿੱਤੇ ਅਨੁਸਾਰ ਦੋ ਦਲ ਫ਼ਸਲਾਂ ਦੇ 6 ਕਿੱਲੋ ਬੀਜ ਲਉ: ਮੂੰਗੀ, ਚੌਲੇ, ਮਾਂਹ, ਗੁਆਰਾ, ਢੈਂਚਾ ਆਦਿ ਇੱਕ-ਇੱਕ ਕਿੱਲੋ ਹਰੇਕ।
ਅ) ਸਾਰੇ ਬੀਜਾਂ ਨੂੰ ਆਪਸ ਵਿੱਚ ਮਿਕਸ ਕਰ ਕੇ ਵਿੱਚ 2-2 ਸੌ ਗ੍ਰਾਮ ਸੌਂਫ, ਅਜਵਾਈਨ ਅਤੇ ਸਾਵੇ ਦੇ ਬੀਜ ਵੀ ਪਾਉ।
ਈ ) ਸਾਰੇ ਬੀਜਾਂ ਨੂੰ ਚਾਰ ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ ਰੱਖੋ।
ਸ) ਹੁਣ ਬੀਜਾਂ ਨੂੰ ਪਾਣੀ ਚੋਂ ਬਾਹਰ ਕੱਢ ਕੇ ਛਾਂ ਵਿੱਚ ਇੱਕ ਖੱਦਰ ਦੇ ਗੱਟੇ ਤੇ ਵਿਛਾ ਦਿਉ।
ਹ) ਬੀਜਾਂ ਉੱਤੇ ਲੱਕੜੀ ਜਾਂ ਪਾਥੀਆਂ ਦੀ ਅੱਧਾ ਕਿੱਲੋ ਸਵਾਹ ਧੂੜ ਦਿਉ। ਹੁਣ ਖੇਤ ਵਿੱਚ ਛਿੱਟਾ ਦੇਣ ਲਈ ਬੀਜ ਤਿਆਰ ਹਨ।
ਮਹੱਤਵਪੂਰਨ: ਝੋਨੇ, ਗੁਆਰ ਜਾਂ ਕਣਕ ਦੀ ਕਟਾਈ ਤੋਂ ਇੱਕ ਮਹੀਨਾਂ ਪਹਿਲਾਂ ਖੜੀ ਫ਼ਸਲ ਵਿੱਚ ਬੀਜਾਂ ਦਾ ਛਿੱਟਾ ਦੇਣਾ ਹੈ। ਫ਼ਸਲ ਵਿੱਚ ਔਰੋਗਰੀਨ ਬੀਜਾਂ ਦਾ ਛਿੱਟਾ ਫ਼ਸਲ ਨੂੰ ਆਖਰੀ ਪਾਣੀ ਲਾਉਣ ਤੁਰੰਤ ਪਹਿਲਾਂ ਦੇਣਾ ਹੈ। ਜਿਵੇਂ ਗੁਆਰੇ ਅਤੇ ਝੋਨੇ ਵਿੱਚ ਸਤੰਬਰ 'ਚ ਅਤੇ ਕਣਕ ਵਿੱਚ ਮਾਰਚ 'ਚ।
ਨਾਈਟਰੋਜ਼ਨ ਦੇ ਸੋਮੇ ਵਜੋਂ ਪਸ਼ੂ-ਮੂਤਰ ਦੀ ਵਰਤੋਂ :
ਪਸ਼ੂ-ਮੂਤਰ ਵਿੱਚ ੪% ਤੱਕ ਨਾਈਟਰੋਜ਼ਨ, ੧ % ਤੱਕ ਫਾਸਫੋਰਸ ਅਤੇ ੨% ਤੱਕ ਪੋਟਾਸ਼ ਹੋ ਸਕਦੀ ਹੈ। ਇਸਦਾ ਪੀ ਐਚ ਆਮਤੌਰ 'ਤੇ 7 ਹੁੰਦਾ ਹੈ। ਇਹ ਫ਼ਸਲਾਂ ਨੂੰ ਪੋਸ਼ਕ ਤੱਤ ਦੇਣ ਲਈ ਵੱਡੇ ਪੱਧਰ 'ਤੇ ਵਰਤਿਆ ਜਾਣ ਵਾਲਾ ਕੁਦਰਤੀ ਸੋਮਾ ਹੈ। ਹੇਠ ਲਿਖੇ ਤਰੀਕੇ ਨਾਲ ਇਸ ਨੂੰ ਵਧੇਰੇ ਤੇਜ ਕੀਤਾ ਜਾ ਸਕਦਾ ਹੈ:
ਓ ) ਜਿੰਨਾ ਹੋ ਸਕੇ ਵਧ ਤੋਂ ਵਧ ਪਿਸ਼ਾਬ ਇਕੱਠਾ ਕਰੋ। ਨੋਟ: ਇੱਕ ਚੰਗੇ ਕਿਸਾਨ ਕੋਲੇ ਹਰ ਸਮੇਂ ਪ੍ਰਤੀ ਏਕੜ ਦੇ ਹਿਸਾਬ ਨਾਲ ਘੱਟੋ-ਘੱਟ 50 ਲਿਟਰ ਪਸ਼ੂ-ਮੂਤਰ ਉਪਲਭਧ ਰਹਿਣਾ ਚਾਹੀਦਾ ਹੈ। ਜਿਵੇਂ ਕਿ ਪੰਜ ਏਕੜ ਵਾਲੇ ਕਿਸਾਨ ਕੋਲੇ ਹਰ ਵੇਲੇ 250 ਲਿਟਰ ਪਸ਼ੂ-ਮੂਤਰ ਜ਼ਰੂਰ ਸਟੋਰ ਕੀਤਾ ਹੋਣਾ ਚਾਹੀਦਾ ਹੈ।
ਅ) ਸਿੰਜਾਈ ਲਈ 50 ਲਿਟਰ ਪਸ਼ੂ-ਮੂਤਰ ਖੇਤ ਲੈ ਕੇ ਜਾਉ।
ਈ ) ਟੂਟੀ ਲੱਗੇ 20 ਲਿਟਰ ਵਾਲੇ ਪਲਾਸਟਿਕ ਦੇ ਕੈਨ ਵਿੱਚ ਪਸ਼ੂ-ਮੂਤਰ ਭਰ ਦਿਉ।
ਸ) ਹੁਣ ਪਸ਼-ਮੂਤਰ ਭਰੇ ਇਸ ਕੈਨ ਨੂੰ ਉਸ ਥਾਂ ਰੱਖੋ ਜਿਥੋਂ ਖੇਤ ਵਿੱਚ ਪਾਣੀ ਅੰਦਰ ਜਾ ਰਿਹਾ ਹੋਵੇ। ਹੁਣ ਕੈਨ ਦੀ ਟੂਟੀ ਉਸ ਹਿਸਾਬ ਨਾਲ ਖੋਲ•ੋ ਕਿ ਸਿੰਜਾਈ ਦੇ ਨਾਲ-ਨਾਲ ਪਸ਼ੂ-ਮੂਤਰ ਵੀ ਸਮਾਨ ਮਾਤਰਾ 'ਚ ਖੇਤ ਜਾਂਦਾ ਰਹੇ।
ਨੋਟ: ਹਰੇਕ ਸਿੰਜਾਈ ਨਾਲ 50 ਲਿਟਰ ਤੱਕ ਪਸ਼ੂ-ਮੂਤਰ ਖੇਤ ਨੂੰ ਦੇਣਾ ਹੈ।
ਸਾਵਧਾਨੀ: ਉੱਪਰ ਸੁਝਾਇਆ ਤਰੀਕਾ ਜ਼ਮੀਨ ਕੇਂਦਰਤ ਹੈ। ਇਸਨੂੰ ਪਾਣੀ ਮਿਲਾ ਕੇ ਫ਼ਸਲ 'ਤੇ ਵੀ ਛਿੜਕਿਆ ਜਾ ਸਕਦਾ ਹ। (15 ਲਿਟਰ ਪਾਣੀ ਵਿੱਚ 5 ਲਿਟਰ ਪਸ਼ੂ-ਮੂਤਰ ਮਿਲਾ ਕੇ ਸਪ੍ਰੇਅ ਕੀਤੀ ਜਾ ਸਕਦੀ ਹੈ) ਇਕੱਲੇ ਪਸ਼ੂ ਮੂਤਰ ਦੀ ਸਪ੍ਰੇਅ ਪੱਤਿਆਂ ਨੂੰ ਜਲਾ ਸਕਦੀ ਹੈ।
ਅਪੈਂਡਿਕਸ -3
ਰੂੜੀ ਦੀ ਖਾਦ ਨੂੰ ਜਿਉਂਦੀ ਖਾਦ (ਲਿਵਿੰਗ ਮੈਨਿਉਰ) 'ਚ ਬਦਲਣਾ:
ਇਹ ਰੂੜੀ ਦੀ ਖਾਦ ਦੀ ਗੁਣਵੱਤਾ ਵਧਾਉਣ ਦਾ ਇੱਕ ਤਰੀਕਾ ਹੈ। ਜਿਆਦਾਤਰ ਆਧੁਨਿਕ ਖੇਤੀਬਾੜੀ ਖੋਜ਼ ਕੇਂਦਰ ਰੂੜੀ ਦੀ ਖਾਦ ਦੀ ਗੁਣਵੱਤਾ ਇਸ ਵਿਚਲੀ ਨਾਈਟਰੋਜ਼ਨ, ਫਾਸਫੋਰਸ ਅਤੇ ਪੋਟਾਸ਼ ਦੀ ਮਾਤਰਾ ਦੇ ਆਧਾਰ 'ਤੇ ਹੀ ਤੈਅ ਕਰਦੇ ਹਨ। ਪਸ਼ੂਆਂ ਦੇ ਗੋਬਰ ਦੀ ਐਫ ਵਾਈ ਐਮ ਸਾਰੇ ਦੇ ਸਾਰੇ 6 ਕੰਮ ਕਰਨ ਵਾਲੇ ਸਮੂਹਾਂ ਦੇ ਸੂਖਮ ਜੀਵਾਣੂ ਪਾਏ ਜਾਂਦੇ ਹਨ। ਜਿਵੇਂ ਕਿ ਨਾਈਟਰੋਜ਼ਨ ਫਿਕਸਰ, ਫਾਸਫੇਟ ਨੂੰ ਘੋਲਣ ਵਾਲੇ, ਸੈਲੂਲੋਜ ਨੂੰ ਤੋੜਨ ਵਾਲੇ, ਪਲਾਂਟ ਗਰੋਥ ਵਧਾਉਣ ਵਾਲੇ, ਰੋਗਾਂ ਦਾ ਕਾਰਨ ਬਣਨ ਵਾਲੀਆਂ ਉੱਲੀਆਂ ਅਤੇ ਐਂਟਮੋਪੈਥੋਜਿਨਜ਼ ਦੇ ਦੁਸ਼ਮਣ। ਇਸ ਲਈ ਰੂੜੀ ਦੀ ਖਾਦ ਦੀ ਅਸਲ ਕੀਮਤ ਉਸ ਵਿੱਚ ਪਾਏ ਜਾਣ ਵਾਲੇ ਲਾਭਕਾਰੀ ਸੂਖਮ ਜੀਵਾਣੂਆਂ ਵਿੱਚ ਹੈ ਨਾ ਕਿ ਉਸ ਵਿਚਲੀ ਐਨ ਪੀ ਕੇ ਦੀ ਮਾਤਰਾ ਵਿੱਚ। ਰੂੜੀ ਦੀ ਖਾਦ ਦੀ ਗੁਣਵੱਤਾ ਹੇਠ ਲਿਖੇ ਅਨੁਸਾਰ ਹੋਰ ਵਧਾਇਆ ਜਾ ਸਕਦਾ ਹੈ:
À) ਇੱਕ ਟਰਾਲੀ ਰੂੜੀ ਦੀ ਖਾਦ ਲਉ ਅਤੇ ਇਸਨੂੰ ਖੇਤ ਵਿੱਚ ਇੱਕ ਖਾਸ ਥਾਂ 'ਤੇ ਢੇਰੀ ਕਰੋ।
ਅ) ਖਾਦ ਦੇ ਢੇਲਿਆਂ/ਡਲਿਆਂ ਨੂੰ ਤੋੜੋ।
Â) ਹੁਣ ਢੇਰ ਵਿੱਚ (ਉਸਦੇ ਵਜ਼ਨ ਬਾਰਬਰ) ਬਰਾਬਰ ਮਾਤਰਾ 'ਚ ਉਸੇ ਖੇਤ ਦੀ ਮਿੱਟੀ ਮਿਕਸ ਕਰੋ। ਇਹ ਬਹੁਤ ਹੀ ਚੰਗਾ ਹੋਵੇਗਾ ਜੇਕਰ ਅਸੀਂ ਇਸ ਕੰਮ ਲਈ ਸੀਮੇਂਟ ਮਿਕਸ ਕਰਨ ਵਾਲੀ ਮਸ਼ੀਨ ਵਰਤੀਏ ਪਰ ਇਹ ਬਹੁਤ ਮੁਸ਼ਕਿਲ ਹੈ।
ਸ) ਢੇਰ ਉੱਤੇ ਇੰਨਾ ਕੁ ਪਾਣੀ ਛਿੜਕੋ ਕਿ ਉਹ ਸਲਾਭਿਆ ਜਿਹਾ ਹੋ ਜਾਵੇ ਪਰੰਤੂ ਗਿੱਲਾ ਨਹੀਂ।
ਹ) ਮਿਕਸ ਕੀਤੇ ਹੋਏ ਢੇਰ ਦਾ ਇੱਕ ਫੁੱਟ ਉੱਚਾ ਅਤੇ 3 ਫੁੱਟ ਚੌੜਾ ਅਤੇ ਜਿੰਨਾ ਵੀ ਚਾਹੇ ਲੰਮਾ ਬੈੱਡ ਬਣਾਉ।
ਕ) ਹੁਣ ਔਰੋਗਰੀਨ ਫ਼ਸਲਾਂ ਦੇ ਦੋ ਕਿੱਲੋ ਬੀਜ ਲਉ ( ਦੋ ਦਲੇ ਬੀਜ 1 ਕਿੱਲੋ: ਮੂੰਗੀ, ਚੌਲੇ, ਮਾਂਹ, ਗੁਆਰਾ, ਮਸਰ, ਦੇਸੀ ਛੋਲੇ ਆਦਿ। ਇੱਕ ਦਲੇ ਬੀਜ਼ 400 ਗ੍ਰਾਮ: ਜਿਵੇਂ ਕਿ ਬਾਜ਼ਰਾ, ਜਵਾਰ, ਕਣਕ, ਝੋਨਾ, ਰਾਗੀ ਅਦਿ। ਤੇਲ ਬੀਜ 400 ਗ੍ਰਾਮ: ਤਿਲ, ਸੂਰਜਮੁੱਖੀ, ਸਰੋਂ ਅਲਸੀ ਆਦਿ। ਇਹਨਾਂ ਬੀਜਾਂ ਵਿੱਚ ਸੌਂਫ, ਧਨੀਆ, ਮੇਥੇ ਅਤੇ ਮਿਰਚ ਦੇ 50-50 ਗ੍ਰਾਮ ਐਡ ਕਰ ਦਿਉ। ਹੁਣ ਇਹਨਾਂ ਸਾਰੇ ਬੀਜਾਂ ਨੂੰ ਆਪਸ ਵਿੱਚ ਮਿਕਸ ਕਰ ਕੇ 2 ਤੋਂ 4 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ ਰੱਖੋ। ਹੁਣ ਬੀਜਾਂ ਨੂੰ ਪਾਣੀ 'ਚੋਂ ਕੱਢ ਕੇ ਖੱਦਰ ਦੇ ਗੱਟੇ ਉਤੇ ਵਿਛਾ ਲਉ। ਹੁਣ ਬੀਜਾਂ ਉੱਤੇ ਪਾਥੀਆਂ ਜਾਂ ਲੱਕੜੀ ਦੀ 200 ਗ੍ਰਾਮ ਸਵਾਹ ਧੂੜੋ।
ਨੋਟ: ਸਾਰੇ ਦੇ ਸਾਰੇ ਬੀਜ ਕਿਸਾਨ ਦੀਆਂ ਆਪਣੀਆਂ ਫ਼ਸਲਾਂ ਦੇ ਹੋਣੇ ਚਾਹੀਦੇ ਹਨ। ਜੇਕਰ ਅਜਿਹਾ ਨਾ ਹੋਵੇ ਤਾਂ ਗੁਆਂਢੀ ਕਿਸਾਨ ਜਾਂ ਫਿਰ ਬਾਜ਼ਾਰ ਵਿੱਚੋਂ ਬੀਜ ਖਰੀਦੇ ਜਾ ਸਕਦੇ ਹਨ। ਇਹਨਾਂ ਦੀ ਕੀਮਤ 50 ਤੋਂ 100 ਕੁ ਰੁਪਏ ਹੋਵੇਗੀ।
ਖ) ਔਰੋਗਰੀਨ ਫ਼ਸਲਾਂ ਦੇ ਹਾਈਡ੍ਰੇਟਿਡ (ਸੁਕਾਏ) ਹੋਏ ਬੀਜ ਮਿਕਸਡ ਰੂੜੀ ਦੀ ਖਾਦ ਦੇ ਬਣਾਏ ਗਏ ਬੈੱਡ ਦੀ ਉਤਲੀ ਸਤ•ਾ ਤੇ ਬਿਜਾਈ ਲਈ ਤਿਆਰ ਹਨ। ਬਿਜਾਈ ਉਪਰੰਤ ਬੈੱਡ ਪਾਣੀ ਛਿੜਕ ਕੇ ਬੈੱਡ ਉੱਤੇ ਤਿੰਨ ਇੰਚ ਮੋਟੀ ਪਰਾਲੀ ਜਾਂ ਕਿਸੇ ਹੋਰ ਬਾਇਉਮਾਸ ਨਾਲ ਢਕ ਦਿਉ।
ਗ) ਬੀਜਾਂ ਦੇ ਫੁਟਾਰੇ 'ਤੇ ਨਜ਼ਰ ਰੱਖੋ। ਜਦੋਂ ਜਿਅਦਾਤਰ ਬੀਜ ਉੱਗ ਜਾਣ ਤਾਂ ਬੈੱਡ ਦੀ ਸਤ•ਾ ਤੋਂ ਪਰਾਲੀ ਹਟਾ ਕੇ ਇਸ ਨੂੰ ਬੈੱਡ ਦੀਆਂ ਚਾਰੇ ਸਾਈਡਾਂ 'ਤੇ ਵਿਛਾ ਦਿਉ ਤਾਂ ਕਿ ਬੈੱਡ ਵਿੱਚ ਲੋੜੀਂਦੀ ਨਮੀ ਬਣੀ ਰਹੇ।
ਘ) ਬੈੱਡ 'ਤੇ ਉੱਗੀਆਂ ਔਰੋਗਰੀਨ ਫ਼ਸਲਾਂ ਨੂੰ 25 ਦਿਨਾਂ ਤੱਕ ਵਧਣ ਦਿਉ। ਉਪਰੰਤ ਬੂਟਿਆਂ ਨੂੰ ਜੜ•ਾਂ ਸਮੇਤ ਉਖਾੜ ਕੇ ਉਹਨਾਂ ਦੇ ਛੋਟ-ਛੋਟੇ ਟੁਕੜੇ ਕਰਕੇ ਵਾਪਸ ਬੈੱਡ ਵਿੱਚ ਮਿਕਸ ਕਰ ਦਿਉ। ਹੁਣ ਦੁਬਾਰਾ ਬੈੱਡ ਬਣਾਉ ਅਤੇ ਉਸਨੂੰ ਇੱਕ ਵਾਰ ਫਿਰ ਪਰਾਲੀ ਨਾਲ ਢਕ ਦਿਉ। 10 ਦਿਨਾਂ ਬਾਅਦ ਕੰਪੋਸਟ ਵਰਤੋਂ ਲਈ ਤਿਆਰ ਹੈ।
ਨੋਟ: ਢਕਿਆ ਹੋਇਆ ਅਤੇ ਨਮੀ ਭਰਪੂਰ ਬੈੱਡ ਬਿਨਾਂ ਅਪਣੀ ਗੁਣਵੱਤਾ ਗਵਾਏ ਇੱਕ ਮਹੀਨੇ ਤੱਕ ਇਸਤੇਮਾਲ ਕਰਨ ਯੋਗ ਰਹਿੰਦਾ ਹੈ।
ਞ) ਪ੍ਰਾਪਤ ਲਿਵਿੰਗ ਐਫ ਵਾਈ ਐਮ 2 ਏਕੜ ਖੇਤ ਲਈ ਕਾਫੀ ਹੈ।
ਨੋਟ: ਇਸ ਢੰਗ ਨਾਲ ਤਿਆਰ ਕੀਤੀ ਗਈ ਕੰਪੋਸਟ ਵਿੱਚ ਸਧਾਰਣ ਰੂੜੀ ਦੇ ਮੁਕਾਬਲੇ ਖੇਤੀ ਵਿੱਚ ਲਾਭਕਾਰੀ ਸੂਖਮ ਜੀਵਾਣੂਆਂ ਦੀ ਸੰਖਿਆ ਵਿੱਚ 10 ਤੋਂ 100 ਗੁਣਾਂ ਜਿਆਦਾ ਹੁੰਦੀ ਹੈ। ਇਸ ਪ੍ਰਕਾਰ ਅਸੀਂ ਰੂੜੀ ਦੀ ਖਾਦ ਨੂੰ 10 ਤੋਂ 100 ਗੁਣਾ ਵਧੇਰੇ ਗੁਣਵੱਤਾ ਵਾਲੀ ਬਣਾ ਸਕਦੇ ਹਾਂ।
ਚ) ਸਿੰਜਾਈ ਤੋਂ ਤੁਰੰਤ ਪਹਿਲਾਂ ਖੇਤ ਵਿੱਚ ਪ੍ਰਤੀ ਏਕੜ ਪ੍ਰਤੀ ਫ਼ਸਲ 2 ਕੁਇੰਟਲ ਲਿਵਿੰਗ ਐਫ ਵਾਈ ਐਮ ਦਾ ਛਿੱਟਾ ਦਿਉ। ਧਿਆਨ ਰਹੇ ਇਸਦੀ ਵਰਤੋਂ ਉਦੋਂ ਹੀ ਕਰੋ ਜਦੋਂ ਖੇਤ ਵਿੱਚ ਫ਼ਸਲ ਘੱਟੋ-ਘੱਟ 6-8 ਇੰਚ ਦੀ ਹੋਵੇ ਤਾਂ ਕਿ ਇਸ ਵਿਚਲੇ ਜੀਵਾਣੂ ਜ਼ਿੰਦਾ ਰਹਿ ਸਕਣ। ਖੇਤ ਦੀ ਤਿਆਰੀ ਸਮੇਂ ਵੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
ਅਪੈਂਡਿਕਸ 4
ਸੀਡ ਪ੍ਰਾਈਮਿੰਗ (ਬੀਜ਼ ਨੂੰ ਬਿਜਾਈ ਲਈ ਤਿਆਰ ਕਰਨਾਂ)
À) ਕੱਪੜੇ ਨਾਲ ਪੁਣਿਆ ਹੋਇਆ 100 ਲਿਟਰ ਜੀਵ ਅੰਮ੍ਰਿਤ ਲਉ।
ਅ) ਲਗਪਗ 5 ਕਿੱਲੋ ਚੂਨੇ ਦਾ ਪ੍ਰਬੰਧ ਕਰੋ ਅਤੇ ਇਸ ਦੀ ਪੋਟਲੀ ਬੰਨ• ਲਉ। ਇਸ ਪੋਟਲੀ ਨੂੰ ਲਗਪਗ ਇੱਕ ਘੰਟੇ ਲਈ ਜੀਵ ਅੰਮ੍ਰਿਤ ਵਾਲੇ ਬਰਤਨ ਵਿੱਚ ਡੁਬੋ ਕੇ ਰੱਖੋ। ਉਪਰੰਤ ਪੋਟਲੀ ਨੂੰ ਜੀਵ ਅੰਮ੍ਰਿਤ ਵਿੱਚ ਨਿਚੋੜ ਦਿਉ। ਉਪਰੰਤ ਪੋਟਲੀ 'ਚ ਬਚੇ ਮਾਦੇ ਨੂੰ ਸੁੱਟ ਦਿਉ।
Â) ਹੁਣ ਲੋੜੀਂਦੀ ਮਾਤਰਾ ਵਿੱਚ ਬੀਜ ਲਉ ਅਤੇ ਉਹਨਾਂ ਨੂੰ ਉਪਰਕੋਤ ਘੋਲ ਵਿੱਚ ਭਿਉਂ ਦਿਉ। ਇਹ ਬਹੁਤ ਅਹਿਮ ਹੈ ਕਿ ਕਿਹੜਾ ਬੀਜ ਕਿੰਨੇ ਘੰਟਿਆਂ ਲਈ ਭਿਉਂਤਾ ਜਾਵੇ। ਹੇਠਾਂ ਪ੍ਰਯੋਗ ਵਿੱਚ ਭਾਗੀਦਾਰ ਕਿਸਾਨਾਂ ਵੱਲੋਂ ਵਰਤੇ ਜਾਣ ਵਾਲੇ ਕੁੱਝ ਬੀਜਾਂ ਨੂੰ ਭਿਉਂਣ ਦੇ ਘੰਟੇ ਦੱਸੇ ਗਏ ਹਨ।
ਵੱਖ-ਵੱਖ ਫ਼ਸਲਾਂ ਦੇ ਬੀਜਾਂ ਨੂੰ ਪਾਣੀ 'ਚ ਭਿÀੁਂ ਕੇ ਰੱਖਣ ਦਾ ਸਮਾਂ:
ਝੋਨਾ-14 ਘੰਟੇ, ਕਣਕ-6 ਘੰਟੇ, ਨਰਮਾ-6 ਘੰਟੇ, ਛੋਲੇ-4 ਘੰਟੇ, ਜਵਾਰ-5 ਘੰਟੇ, ਬਾਜ਼ਰਾ-5 ਘੰਟੇ, ਮੂੰਗੀ ਅਤੇ ਮਾਂਹ-3 ਘੰਟੇ
ਬਹੁਤ ਮਹੱਤਵਪੂਰਨ: ਕਣਕ ਅਤੇ ਝੋਨੇ ਨੂੰ ਛੱਡ ਕੇ ਜਿਆਦਾਤਰ ਫ਼ਸਲਾਂ ਲਈ ਸੀਡ ਪ੍ਰਾਈਮਿੰਗ ਦੀ ਸ਼ੁਰੂਆਤ ਸਵੇਰੇ ਵੇਲੇ ਪਰੰਤੂ ਬਹੁਤ ਜਲਦੀ ਹੀ ਕਰਨੀ ਚਾਹੀਦੀ ਹੈ। ਸੀਡ ਪ੍ਰਾਈਮਿੰਗ ਉਪਰੰਤ 12 ਘੰਟਿਆਂ ਦੇ ਵਿਚ-ਵਿੱਚ ਬਿਜਾਈ ਕਰਨੀ ਜ਼ਰੂਰੀ ਹੈ।
“he method is based on the publication of 8arris 4.. et.al. ੧੯੯੯. 5xperimental 1griculture ੩੫:੧੫-੨੯; Musa,1.M. et.al. ੨੦੦੧. 5xperimental 1griculture ੩੭: ੫੦੯-੫੨੧.
ਅਪੈਂਡਿਕਸ 5
ਬੀਜਾਂ ਦਾ ਜ਼ਰਮੀਨੇਸ਼ਨ ਟੈਸਟ:
À) 1000 ਬੀਜ ਲਉ
ਅ) ਉਹਨਾਂ ਨੂੰ 4 ਘੰਟਿਆਂ ਲਈ ਪਾਣੀ 'ਚ ਭਿਉਂ ਕੇ ਰੱਖੋ ( ਝੋਨੇ ਦੇ ਮਾਮਲੇ ਅਜਿਹਾ 20 ਘੰਟਿਆਂ ਲਈ ਕਰੁ)।
Â) ਬੀਜਾਂ ਨੂੰ ਪਾਣੀ ਚੋਂ ਬਾਹਰ ਕੱਢਣ ਉਪਰੰਤ ਅਖ਼ਬਾਰੀ ਕਾਗਜ਼ ਦੇ ਸਿਰੇ ਵਾਲੇ ਹਿੱਸੇ 'ਤੇ ਰੱਖ ਕੇ ਬੀਜਾਂ ਨੂੰ ਕਾਗਜ਼ ਵਿੱਚ ਟਿਊਬ ਦੀ ਸ਼ਕਲ ਵਿੱਚ ਲਪੇਟੋ।
ਸ) ਹਣ ਇਸ ਟਿਊਬ ਨੂੰ ਮੋੜੋ ਅਤੇ ਪੋਲੀਥੀਨ ਦੇ ਲਿਫ਼ਾਫੇ ਵਿੱਚ ਪਾ ਦਿਉ।
ਹ) ਲਿਫ਼ਾਫੇ ਵਿੱਚ ਥੋੜਾ ਪਾਣੀ ਪਾਉ ਅਤੇ ਕੁੱਝ ਮਿਨਟਾ ਬਾਅਦ ਪਾਣੀ ਡੋਲ• ਦਿÀਸ।
ਕ) 30 ਮਿਨਟਾਂ ਬਾਅਦ ਇੱਕ ਵਾਰ ਫਿਰ ਵਾਧੂ ਡੋਲ• ਦਿਉ।
ਖ) ਹੁਣ ਪੋਲੀਥੀਨ ਦੇ ਲਿਫ਼ਾਫੇ ਨੂੰ 4 ਦਿਨਾਂ ਲਈ ਇੱਕ ਕਮਰੇ 'ਚ ਰੱਖੋ। ਗਰਮੀਆਂ ਵਿੱਚ ਅਜਿਹਾ 4 ਦਿਨਾਂ ਲਈ ਅਤੇ ਸਰਦੀਆਂ ਵਿੱਚ 7 ਦਿਨਾਂ ਲਈ ਕਰੋ।
ਗ) ਹੁਣ ਕਾਗਜ਼ ਵਿੱਚ ਲਪੇਟੇ ਬੀਜਾਂ ਨੂੰ ਲਿਫ਼ਾਫੇ 'ਚੋਂ ਬਾਹਰ ਕੱਢੋ ਅਤੇ ਕਾਗਜ਼ ਨੂੰ ਖੋਲ• ਦਿਉ।
ਘ) ਹੁਣ ਪੁੰਗਰੇ ਹੋਏ ਕੁੱਲ• ਬੀਜਾਂ ਦੀ ਗਿਣਤੀ ਕਰਕੇ ਫੀਲਡ ਬੁੱਕ ਵਿੱਚ ਦਰਜ਼ ਕਰੋ। ਹੁਣ ਕੁੱਲ• ਪੁੰਗਰੇ ਬੀਜਾਂ ਦੀ ਪ੍ਰਸੈਂਟੇਜ਼ ਕੱਢ ਲਉ।
ਅਪੈਂਡਿਕਸ 6
ਬਾਇਉਹਰਬੀਸਾਈਡ ਵਜੋਂ ਪਸ਼ੂ-ਮੂਤਰ ਅਤੇ ਦੇਸੀ ਸਾਬੁਨ ਦਾ ਘੋਲ
À) ਮਿੱਟੀ ਅਤੇ ਗੋਬਰ ਰਹਿਤ ਇੱਕ ਹਫ਼ਤਾ ਪੁਰਾਣਾ 40 ਲਿਟਰ ਪਸ਼ੂ ਮੂਤਰ ਜੁਟਾਉ।
ਅ) 250 ਗ੍ਰਾਮ ਦੇਸੀ ਸਾਬੁਨ ਲੈ ਕੇ ਕੱਦੂਕਸ ਕਰ ਲਉ।
Â) ਕੱਦੂਕਸ ਕੀਤੀ ਹੋਈ ਸਾਬੁਨ ਨੂੰ ਦੋ ਲਿਟਰ ਕੋਸੇ ਪਾਣੀ ਵਿੱਚ ਪੂਰੀ ਤਰ•ਾਂ ਘੋਲ ਲਉ। ਹੁਣ ਇਸ ਘੋਲ ਨੂੰ 40 ਲਿਟਰ ਚੰਗੀ ਤਰ•ਾ ਮਿਕਸ ਕਰ ਦਿਉ। ਘੋਲ ਨੂੰ ਪੁਣ ਕੇ ਇੱਕ ਏਕੜ ਵਿੱਚ ਛਿੜਕ ਦਿਉ।
ਇੰਦਰਜੀਤ ਸਿੰਘ ਸਹੋਲੀ ਦੁਆਰਾ ਤਿਆਰ ਕੀਤਾ ਗਿਆ ਬਾਇਉਹਰਬੀਸਾਈਡ:
ਇੱਕ ਸਪ੍ਰੇਅ ਪੰਪ ਵਿੱਚ 15 ਲਿਟਰ ਪਸ਼ੂ ਮੂਤਰ ਭਰ ਲਉ, ਹੁਣ ਇਸ ਵਿੱਚ 10 ਗ੍ਰਾਮ ਸਰਫ ਅਤੇ 2 ਅੰਡੇ ਫੈਂਟ ਕੇ ਪਾ ਦਿਉ। ਉੱਚਕੋਟੀ ਦਾ ਬਾਇਉਹਰਬੀਸਾਈਡ ਤਿਆਰ ਹੈ।
ਬਾਇਉਹਰਬੀਸਾਈਡ ਦਾ ਛਿੜਕਾਅ ਖਾਲੀ ਖੇਤ ਵਿੱਚ ਉੱਗੇ ਹੋਏ ਨਦੀਨਾਂ 'ਤੇ ਹੀ ਕਰੋ। ਇਹ ਫ਼ਸਲ ਅਤੇ ਨਦੀਨਾਂ ਵਿੱਚ ਕੋਈ ਫ਼ਰਕ ਨਹੀਂ ਕਰਦਾ। ਜੇਕਰ ਫ਼ਸਲ ਵਿੱਚ ਉੱਗੇ ਨਦੀਨਾਂ 'ਤੇ ਇਸਦਾ ਛਿੜਕਾਅ ਕਰਨਾ ਹੋਵੇ ਤਾਂ ਸਪ੍ਰੇਅ ਪੰਪ ਦੀ ਨੋਜ਼ਲ 'ਤੇ ਨੋਜ਼ਲ ਕੈਪ ਲਾ ਕੇ ਨੋਜ਼ਲ ਨੂੰ ਨੀਵਾਂ ਰੱਖਦੇ ਹੋਏ ਛਿੜਕਾਅ ਕਰ ਸਕਦੇ ਹੋ। ਇਸ ਵਾਸਤੇ ਇਹ ਜ਼ਰੂਰੀ ਹੈ ਕਿ ਖੇਤ ਵਿੱਚ ਫ਼ਸਲ ਦੀ ਇੱਕ ਲਾਈਨ ਤੋਂ ਦੂਜੀ ਲਾਈਨ ਵਿਚਲਾ ਫਾਸਲਾ 30 ਸੈਂਟੀਮੀਟਰ ਤੋਂ ਘੱਟ ਨਾ ਹੋਵੇ।
* ਇਹ ਇੱਕ ਨਿਵੇਕਲਾ ਪ੍ਰਯੋਗ ਹੈ ਆਸ ਹੈ ਇਸ ਨਾਲ ਜ਼ਹਿਰੀਲੇ ਕੈਮੀਕਲਾਂ ਤੋਂ ਬਿਨਾਂ ਹੀ ਨਦੀਨਾਂ ਦਾ ਬੰਦੋਬਸਤ ਕੀਤਾ ਜਾ ਸਕੇਗਾ।
ਅਪੈਂਡਿਕਸ 7
ਖਲ• ਨੂੰ ਜਿਉਂਦੀ ਖਲ• 'ਬਦਲਣ ਦਾ ਤਰੀਕਾ
À) ਇੱਕ ਵੱਡੇ ਭਾਂਡੇ ਵਿੱਚ 3-ਤੋਂ 7 ਦਿਨ ਪੁਰਾਣਾ 100 ਲਿਟਰ ਗੁੜਜਲ ਅੰਮ੍ਰਿਤ ਲਉ।
ਅ) ਇਸ ਵਿੱਚ ਤੇਲ ਦੀ ਕੋਈ ਵੀ ਖਲ• (ਅਰਿੰਡ ਦੀ ਖਲ• ਸਸਤੀ ਮਿਲਦੀ ਹੈ) ਪਾ ਕੇ ਰਾਤ ਭਰ ਭਿਉਂ ਕੇ ਰੱਖੋ।
Â) ਹੁਣ ਭਿੱਜੀ ਹੋਈ ਖਲ• ਨੂੰ ਇੱਕ ਵੱਡੀ ਤ੍ਰਿਪਾਲ 'ਤੇ ਢੇਰੀ ਕਰ ਕੇ ਇਸਨੂੰ ਪਰਾਲੀ ਜਾਂ ਕਿਸੇ ਹੋਰ ਬਾਇਉਮਾਸ ਨਾਲ ਢਕ ਦਿਉ।
ਸ) ਹੁਣ ਖਲ• ਨੂੰ ਹੱਥਾਂ ਜਾਂ ਕਿਸੇ ਢੁਕਵੇਂ ਸੰਦ ਨਾਲ ਮਸਲੋ ਤਾਂ ਕਿ ਇਹ ਭੁਰਭੁਰੇ ਮਾਦੇ 'ਚ ਬਦਲ ਜਾਵੇ।
ਹ) ਹੁਣ ਇਸ ਪਾਊਡਰੀ ਮਟੀਰੀਅਲ ਨੂੰ ਇੱਕ ਏਕੜ ਖੇਤ ਵਿੱਚ ਬਿਖਰਾ ਦਿਉ।
ਅਪੈਂਡਿਕਸ 8
ਝੋਨੇ ਨੂੰ ਪਾਟਾ ਲਾਉਣ ਦਾ ਤਰੀਕਾ:
ਝੋਨੇ ਦੇ ਪੌਦਿਆਂ ਦੀਆਂ ਸਖਾਵਾਂ ਵਧਾਉਣ ਦਾ ਇਹ ਇੱਕ ਨਵੀਂ ਪਹੁੰਚ ਹੈ। ਇਸ ਦੀ ਖੋਜ਼ ਸਿਰਸਾ ਜ਼ਿਲੇ• ਦੇ ਪਿੰਡ ਥੇੜ•ੀ ਬਾਬਾ ਸਾਵਨ ਸਿੰਘ ਦੇ ਕਿਸਾਨ ਸ. ਹਰਪਾਲ ੰਿਸੰਘ (ਮੋਬਾ. 095501-01355) ਨੇ ਕੀਤੀ ਹੈ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਇਹ ਤਰੀਕਾ ਵਰਤ ਰਹੇ ਹਨ।
À) 12 ਫੁੱਟ ਲੰਬੀ, 4 ਇੰਚ ਚੌੜੀ ਅਤੇ 2 ਇੰਚ ਉੱਚੀ ਚੌਰਸ ਖੋਖਲੀ ਪਾਈਪ ਦਾ ਇੱਕ ਢੁਕਵਾਂ ਪਾਟਾ ਬਣਾਉ।
ਪਾਟੇ ਦੇ ਸੈਂਟਰ ਤੋਂ ਬਰਾਬਰ ਦੂਰੀ 'ਤੇ ਦੋਹੇਂ ਪਾਸੇ ਦੋ ਹੁੱਕਾਂ ਲੱਗੀਆਂ ਹੋਣ ਤਾਂ ਕਿ ਉਹਨਾਂ ਵਿੱਚ ਰੱਸੀ ਬੰਨ• ਕੇ ਪਾਟਾ ਖਿੱਚਿਆ ਜਾ ਸਕੇ ।
ਅ) ਪਾਟਾ ਦੋ ਬੰਦਿਆਂ ਦੁਆਰਾ ਹੱਥੀਂ ਖਿੱਚਿਆ ਜਾਵੇਗਾ। ਦੋ ਬੰਦੇ ਇੱਕ ਦਿਨ ਵਿੱਚ 4 ਏਕੜ ਪਾਟਾ ਲਾ ਸਕਦੇ ਹਨ।
Â) ਪਾਟਾ ਲਾਉਣ ਤੋਂ ਪਹਿਲਾਂ ਸਵੇਰੇ ਝੋਨੇ ਦੀ ਸਿੰਜਾਈ ਕਰ ਦਿਉ। ਜਦੋਂ ਖੇਤ ਵਿੱਚ ਪਾਣੀ ਦਾ ਪੱਧਰ 1 ਇੰਚ ਤੱਕ ਰਹਿ ਜਾਵੇ ਤਾਂ ਤਾਂ ਪਾਟਾ ਲਾਉ। ਪਾਟਾ ਲਾਉਣ ਉਪਰੰਤ ਪਾਣੀ ਨੂੰ ਖੇਤ ਚੋਂ ਬਾਹਰ ਕੱਢ ਦਿਉ।
ਨੋਟ: ਪਾਟਾ ਲਾਉਣ ਤੋਂ 24 ਘੰਟੇ ਬਾਅਦ ਝੋਨਾ ਮੁੜ ਖੜਾ ਹੋ ਜਾਵੇਗਾ ਪਰੰਤੂ ਨਦੀਨ ਨੁਕਸਾਨੇ ਜਾਣਗੇ। ਇਸਦੇ ਨਾਲ ਹੀ ਪਾਟਾ ਲਾਉਣ ਨਾਲ ਝੋਨੇ ਦੇ ਫੁਟਾਰੇ ਵਿੱਚ ਵੀ ਵਾਧਾ ਹੁੰਦਾ ਹੈ।
ਸ) ਝੋਨੇ ਨੂੰ ਘੱਟੋ-ਘੱਟ ਤਿੰੰਨ ਵਾਰ ਪਾਟਾ ਲਾਉ। ਪਾਟਾ 20, 35 ਅਤੇ 50 ਦਿਨਾਂ ਦੀ ਉਮਰ 'ਤੇ ਲਾਉ। ਧਿਆਨ ਰਹੇ ਪਾਟਾ ਫਲਾਵਰਿੰਗ ਅਤੇ ਬਘੋਲੇ ਦੀ ਸਟੇਜ ਤੋਂ ਪਹਿਲਾਂ ਹੀ ਲਾਉਣਾ ਹੈ।
ਮਹੱਤਵਪੂਰਨ: ਜਦੋਂ ਝੋਨੇ ਦੀ ਫ਼ਸਲ ਬਘੋਲੇ 'ਤੇ ਹੋਵੇ ਉਦੋਂ ਪਾਟਾ ਨਹੀਂ ਲਾਇਆ ਜਾਵੇਗਾ।
ਅਪੈਂਡਿਕਸ 9
ਗੁੜਜਲ ਅੰਮ੍ਰਿਤ ਬਣਾਉਣ ਦਾ ਤਰੀਕਾ:
À) 60 ਕਿੱਲੋ ਤਾਜ਼ਾ ਗੋਬਰ ਲਉ।
ਅ) ਇਸ ਵਿੱਚੋਂ 5-7 ਕਿੱਲੋ ਗੋਬਰ ਵਿੱਚ 200 ਗ੍ਰਾਮ ਸਰੋਂ ਦਾ ਤੇਲ ਅਤੇ 1 ਕਿੱਲੋ ਬੇਸਣ ਚੰਗੀ ਤਰ•ਾ ਮਿਕਸ ਕਰੋ।
Â) ਪੰਜ ਲਿਟਰ ਪਾਣੀ ਵਿੱਚ ਤਿੰਨ ਕਿੱਲੋ ਪੁਰਾਣਾ ਗੁੜ ਘੋਲੋ
ਸ) ਹੁਣ ਸਾਰੇ ਸਮਾਨ ਨੂੰ 200 ਲਿਟਰ ਵਾਲੇ ਡਰੰਮ ਵਿੱਚ ਪਾ ਕੇ ਉੱਪਰੋ ਡੇਢ ਸੌ ਲਿਟਰ ਪਾਣੀ ਪਾਉ।
ਹ) ਡਰੰਮ ਵਿਚਲੇ ਮਿਸ਼ਰਣ ਨੂੰ ਲੱਕੜੀ ਨਾਲ 10 ਮਿਨਟ ਤੱਕ ਚੰਗੀ ਤਰ•ਾਂ ਮਿਕਸ ਕਰੋ।
ਕ) ਤੀਜੇ ਦਿਨ ਮਿਸ਼ਰਣ ਵਰਤੋਂ ਲਈ ਤਿਆਰ ਹੈ। ਇਹ ਫ਼ਸਲ ਦੀ ਵਧੀਆ ਗਰੋਥ ਕਰਵਾਉਣ ਲਈ ਜਾਣਿਆ ਜਾਂਦਾ ਹੈ।
ਨੋਟ: ਧਿਆਨ ਰਹੇ ਇਸ ਮਿਸ਼ਰਣ ਨੂੰ ਛਾਂ ਵਿੱਚ ਰੱਖਣਾ ਹੈ। ਅਤੇ ਦਿਨ ਵਿੱਚ 2-3 ਵਾਰ 10-10 ਮਿਨਟ ਤੱਕ ਲੱਕੜੀ ਨਾਲ ਸਿੱਧੇ ਹੱਥ ਹਿਲਾਉਣਾ ਹੈ।
* ਇਹ ਸ਼੍ਰੀ ਸੁਰੇਸ਼ ਦੇਸਾਈ ਜੀ ਦੀ ਖੋਜ਼ ਹੈ ਅਤੇ ਹੁਣ ਤੱਕ ਜਿੱਥੇ ਵੀ ਗੜਜਲ ਅੰਮ੍ਰਿਤ ਵਰਤਿਆ ਗਿਆ ਹੈ ਉਥੇ ਫ਼ਸਲ ਦੀ ਗਰੋਥ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ। 9t is a good case for researchers to understand mechanism of action.
ਪਾਥੀਆਂ ਦੇ ਪਾਣੀ ਦਾ ਘੋਲ (ਜਿਬਰੈਲਕ ਐਸਿਡ)
ਲੋੜੀਂਦਾ ਸਮਾਨ :
ਇੱਕ ਸਾਲ ਪੁਰਾਣੀਆਂ ਪਾਥੀਆਂ- 15 ਕਿੱਲੋ, ਪਾਣੀ- 50 ਲਿਟਰ, ਪਲਾਸਟਿਕ ਦਾ ਡਰੰਮ- 01
ਵਿਧੀ- 15 ਕਿੱਲੋ ਪਾਥੀਆਂ ਨੂੰ 50 ਲਿਟਰ ਪਾਣੀ ਵਿੱਚ ਪਾਕੇ ਕੇ 4 ਦਿਨਾਂ ਲਈ ਢਕ ਕੇ ਛਾਂਵੇਂ ਰੱਖ ਦਿਓ। ਘੋਲ ਤਿਆਰ ਹੈ।
ਨੋਟ: ਪਾਥੀਆਂ ਪਾਣੀ ਵਿੱਚ ਡੁੱਬ ਜਾਣ ਇਹ ਯਕੀਨੀ ਬਣਾਉਣ ਲਈ ਪਾਥੀਆਂ ਉੱਪਰ ਕੁੱਝ ਵਜ਼ਨ ਰੱਖ ਦਿਉ।
ਵਰਤਣ ਦਾ ਢੰਗ- ਡਰੰਮ ਵਿਚਲੇ ਪਾਣੀ ਨੂੰ ਪਾਥੀਆਂ ਤੋਂ ਅਲਗ ਕਰ ਲਓ ਅਤੇ ਲੋੜ ਅਨੁਸਾਰ ਪ੍ਰਤੀ ਪੰਪ 2 ਲਿਟਰ ਦੇ ਹਿਸਾਬ ਨਾਲ ਫ਼ਸਲ 'ਤੇ ਛਿੜਕੋ।
ਨੋਟ: ਪਾਥੀਆਂ ਨੂੰ ਸੁਕਾ ਕੇ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ।
* ਕਿਸਾਨਾਂ ਨੂੰ ਇਹ ਤਰੀਕਾ ਬੇਲਗਾਉਂ ਕਰਨਾਟਕ ਦੇ ਕਿਸਾਨ ਸ਼੍ਰੀ ਸੁਰੇਸ਼ ਦੇਸਾਈ ( ਮੋਬਾ. 09480448256) ਨੇ ਸੰਨ 2009 ਆਪਣੀ ਪੰਜਾਬ ਫੇਰੀ ਦੌਰਾਨ ਦੱਸਿਆ ਸੀ।
ਅਪੈਂਡਿਕਸ 10
ਕੀਟ ਪ੍ਰਬੰਧਨ ਲਈ ਖੱਟੀ ਲੱਸੀ ਤਿਆਰ ਕਰਨ ਦਾ ਤਰੀਕਾ
À) 5 ਲਿਟਰ ਦੁੱਧ ਨੂੰ ਉਬਾਲ ਕੇ ਠੰਡਾ ਕਰੋ
ਅ) ਦੁੱਧ ਵਿੱਚ ਚੰਗੀ ਗੁਣਵੱਤਾ ਦਾ 20 ਗ੍ਰਾਮ ਦਹੀਂ ਮਿਲਾ ਕੇ ਦਹੀਂ ਬਣਨ ਲਈ ਰੱਖ ਦਿਉ।
Â) ਹੁਣ ਦਹੀ ਤੋਂ 10 ਲਿਟਰ ਲੱਸੀ ਬਣਾ ਲਉ। ਲੱਸੀ ਨੂੰ ਇੱਕ ਹਫ਼ਤੇ ਲਈ ਪਲਾਸਟਿਕ ਦੇ ਇੱਕ ਬਰਤਨ ਵਿੱਚ ਭਰ ਕੇ ਰੱਖੋ। ਇੱਕ ਹਫ਼ਤੇ ਬਾਅਦ ਲੱਸੀ ਵਿੱਚ ਇੱਕ ਫੁੱਟ ਲੰਬੀ ਤਾਂਬੇ ਦੀ ਪੱਟੀ ਜਾਂ ਇੱਕ ਮੀਟਰ ਲੰਬੀ ਮੁਲੰਮਾ ਰਹਿਤ ਤਾਂਬੇ ਦੀ ਤਾਰ ਦਾ ਗੋਲਾ ਪਾਉ। ਇਸ ਘੋਲ ਨੂੰ 5 - 7 ਦਿਨ ਇਸੇ ਤਰਾਂ ਰੱਖੋ।
ਸ) ਲੱਸੀ ਹਰੀ ਭਾਅ ਮਾਰਦੇ ਨੀਲੇ ਰੰਗ ਦੀ ਹੋ ਜਾਵੇਗੀ ਅਤੇ ਹੋਣ ਇਹ ਵਰਤੋਂ ਲਈ ਤਿਆਰ ਹੈ।
* ਦੇਸ ਭਰ ਵਿੱਚ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਕੀਟ ਕੰਟਰੋਲ ਕਰਨ ਦਾ ਇਹ ਇੱਕ ਜਾਣਾ-ਪਛਾਣਿਆ ਜੈਵਿਕ ਤਰੀਕਾ ਹੇ। ਇਹ www.sristi.org ਨਾਮਕ ਵੈੱਬਸਾਈਟ 'ਤੇ ਵੀ ਦਰਜ਼ ਹੈ ਅਤੇ ਅਜਿਹੇ ਹੀ ਰਵਾਇਤੀ ਗਿਆਨ ਨਾਲ ਭਰਪੂਰ ਅਜਿਹੀ ਹੋਰ ਵੀ ਜਾਣਕਾਰੀ ਇਸ ਵੈੱਬਸਾਈਟ 'ਤੇ ਮਿਲਦੀ ਹੈ।
ਅਪੈਂਡਿਕਸ 12
ਜੈਵਿਕ ਘੋਲ/ਰਸ ਬਣਾਉਣ ਦਾ ਤਰੀਕਾ:
1. ਹੇਠ ਲਿਖੇ ਪੌਦਿਆਂ ਦੇ 10 ਕਿੱਲੋ ਪੱਤੇ ਅਤੇ ਕਰੂੰਬਲਾਂ ਦਾ ਪ੍ਰਬੰਧ ਕਰੋ:
(À) ਦੇਸੀ ਅੱਕ, (ਅ) ਧਤੂਰਾ, (Â) ਅਰਿੰਡ, (ਸ) ਨਿੰਮ•, (ਹ) ਗਾਜ਼ਰ ਬੂਟੀ/ਕਾਂਗਰਸ ਘਾਹ, (ਕ) ਬਾਰ•ਾਂਮਾਸੀ, (ਖ) ਕਨੇਰ
2. ਪੱਤਿਆਂ ਅਤੇ ਕਰੂੰਬਲਾਂ ਨੂੰ ਅਲੱਗ-ਅਲੱਗ ਰੱਖ ਕੇ ਛਾਂਵੇ ਸੁਕਾ ਲਉ। ਇੱਕ ਸਮੇਂ ਇੱਕ ਹੀ ਕਿਸਮ ਦੇ ਸੁੱਕੇ ਮਾਦੇ ਨੂੰ ਮਿਕਸੀ ਨਾਲ ਗ੍ਰਾਂਈਡ ਕਰ ਲਉ।
3. ਸਾਰੇ ਮਟੀਰੀਅਲ ਨੂੰ ਇੱਕ-ਇੱਕ ਕਰਕੇ ਗ੍ਰਾਂਈਡ ਕਰੋ। ਵਨਸਪਤੀ ਪਾਊਡਰ ਨੂੰ ਭਵਿੱਖ ਵਿੱਚ ਇਸਤੇਮਾਲ ਲਈ ਕਿਸੇ ਖੁਸ਼ਕ ਥਾਂ 'ਤੇ ਸਟੋਰ ਕਰ ਲਉ। ਇਸ ਨੂੰ ਇੱਕ ਸਾਲ ਤੱਕ ਸਟੋਰ ਕੀਤਾ ਜਾ ਸਕਦਾ ਹੈ।
4. 40 ਲਿਟਰ ਪਸ਼ੂ-ਮੂਤਰ ਵੀ ਅਲੱਗ ਤੋਂ 20-20 ਲਿਟਰ ਵਾਲੇ ਏਅਰ ਟਾਈਟ ਢੱਕਣ ਲੱਗੇ ਪਲਾਸਟਿਕ ਦੇ ਕੈਨਾਂ ਵਿੱਚ ਸਟੋਰ ਕਰ ਲਉ। ਧਿਆਨ ਰਹੇ ਪਸ਼ੂ-ਮੂਤਰ ਨੂੰ ਨੀਲੇ ਜਾਂ ਕਾਲੇ ਰੰਗ ਦੇ ਕੈਨਾਂ ਵਿੱਚ ਹੀ ਸਟੋਰ ਕਰੋ ਜਿਹੜੇ ਕਿ ਧੁੱਪ ਨੂੰ ਸਹਿ ਸਕਣ।
ਮਹੱਤਵਪੂਰਨ: ਪ੍ਰਯੋਗ 'ਚ ਸ਼ਾਮਿਲ ਹਰੇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਮਾਰਚ ਤੋਂ ਜੂਨ ਮਹੀਨੇ ਦੌਰਾਨ ਉਪਰੋਕਤ ਸੂਚੀ ਵਿੱਚ ਦਿੱਤੇ ਵਨਸਪਤਿਕ ਮਾਦੇ ਤੋਂ ਪਾਊਡਰ ਬਣਾ ਕੇ ਸਟੋਰ ਕਰਕੇ ਰੱਖੇ ਤਾਂ ਕਿ ਲੋੜ ਪੈਣ 'ਤੇ ਇਸਦੀ ਵਰਤੋਂ ਕੀਤੀ ਜਾ ਸਕੇ.
ਪੂਰੇ ਇੱਕ ਸਾਲ ਲਈ ਇੱਕ ਏਕੜ ਫ਼ਸਲ ਦੀ ਰੱਖਿਆ ਕਰਨ ਲਈ ਕਿਸਾਨ ਕੋਲ ਉਪ੍ਰੋਕਤ ਵਨਸਪਤੀਆਂ ਦਾ 4-4 ਕਿੱਲੋ ਪਾਊਡਰ ਅਤੇ ਇੰਨੀ ਹੀ ਮਾਤਰਾ ਵਿੱਚ ਨਿੰਮ• ਅਤੇ ਅਰਿੰਡ ਦੋਹਾਂ ਤਰ•ਾਂ ਦੀ ਖਲ• ਭੰਡਾਰ ਕਰਨੀ ਲਾਜ਼ਮੀ ਹੈ। ਇਹ ਮਟੀਰੀਅਲ ਹਾੜੀ ਅਤੇ ਸਾਉਣੀ ਦੋਹਾਂ ਵਿੱਚ 2-2 ਸਪ੍ਰੇਆਂ ਲਈ ਕਾਫੀ ਹੈ।
ਸਪ੍ਰੇਅ ਤੋਂ ਇੱਕ ਦਿਨ ਪਹਿਲਾਂ :
1. 200 ਲਿਟਰ ਵਾਲੇ ਇੱਕ ਡਰੰਮ ਵਿੱਚ 20 ਲਿਟਰ ਪਸ਼ੂ-ਮੂਤਰ ਪਾਉ। ਹੁਣ ਉਸ ਵਿੱਚ 20 ਲਿਟਰ ਗਰਮ ਪਾਣੀ ਪਾਉ। ਉਪਰੰਤ ਡਰੰਮ ਵਿੱਚ ਹਰੇਕ ਵਨਸਪਤੀ ਦਾ 1 ਕਿੱਲੋ ਪਾਊਡਰ ਪਾਉ।
2. ਨਿੰਮ• ਜਾਂ ਅਰਿੰਡ ਦੀ 2 ਕਿੱਲੋ ਖਲ• ਲਉ ( ਇੱਕ ਹੀ ਪ੍ਰਕਾਰ ਦੀ ਖਲ• ਕਾਫੀ ਹੈ) ਖਲ• ਨੂੰ 4 ਘੰਟਿਆਂ ਲਈ 4 ਲਿਟਰ ਗਰਮ ਪਾਣੀ ਵਿੱਚ ਭਿਉਂ ਦਿਉ। ਇਹ ਫੁੱਲ ਜਾਵੇਗੀ। ਫੁੱਲੀ ਹੋਈ ਖਲ• ਨੂੰ ਹੱਥਾਂ ਨਾਲ ਮਲ ਕੇ ਡਰੰਮ ਵਿਚਲੇ ਬਾਕੀ ਮਿਸ਼ਰਣ ਵਿੱਚ ਮਿਲਾ ਦਿਉ।
3. ਡਰੰਮ ਵਿਚਲੇ ਮਿਸ਼ਰਣ ਨੂੰ ਚੰਗੀ ਤਰ•ਾਂ ਘੋਲੋ ਅਤੇ ਘੋਲ ਵਿੱਚ ਹੋਰ ਪਾਣੀ ਮਿਲਾ ਕੇ 100 ਲਿਟਰ ਤੱਕ ਲੈ ਜਾਉ।
4. ਮਿਸ਼ਰਣ ਨੂੰ ਰਾਤ ਭਰ ਇਸੇ ਤਰ•ਾਂ ਰੱਖੋ। ਹੁਣ ਇਹ ਵਰਤੋਂ ਲਈ ਤਿਆਰ ਹੈ। ਕੀਟ ਪ੍ਰਬੰਧਨ ਲਈ ਇਸਦੀ ਵਰਤੋਂ ਕਰੋ।
5. ਮਿਸ਼ਰਣ ਨੂੰ ਕੱੱਪੜੇ ਨਾਲ ਪੁਣ ਕੇ ਫ਼ਸਲ 'ਤੇ ਛਿੜਕਾਅ ਕਰੋ।
ਬਹੁਤ ਮਹੱਤਵਪੂਰਨ: ਇਹ ਇੱਕ ਚੰਗਾ ਕੀਟ ਨਾਸ਼ਕ ਹੈ ਅਤੇ ਹਰੇਕ ਜੈਵਿਕ ਕਿਸਾਨ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਫਿਰ ਵੀ ਫ਼ਸਲ 'ਤੇ ਕੀਟਾਂ ਦਾ ਹਮਲਾ ਹੋਵੇ ਤਾਂ ਕ੍ਰਿਪਾ ਕਰਕੇ ਗੁਰਪ੍ਰੀਤ ਦਬੜ•ੀਖਾਨਾ ਨਾਲ ਸੰਪਰਕ ਕਰੋ।
ਟਰੀਟਮੈਂਟ 99 ਅਤੇ 999 ਲਈ ਗਤੀਵਿਧੀਆਂ ਅਤੇ ਇਨਪੁਟਸ ਦੀ ਸੂਚੀ
(ਸ਼ੁਰੂਆਤ ਖੜੀ ਕਣਕ ਤੋਂ ਹੋਵੇਗੀ)
ਕਿਸੇ ਵੀ ਫ਼ਸਲ ਦੇ ਵਧੇਰੇ ਝਾੜ ਲਈ ਬਿਜਾਈ, ਸਿੰਜਾਈ ਅਤੇ ਫ਼ਸਲ ਸੁਰੱਖਿਆ ਲਈ ਸਮੇਂ ਸਿਰ ਕੰਮ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਪੇਜ਼ ਇਸ ਮਾਮਲੇ ਵਿੱਚ ਕਿਸਾਨਾ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ ਤਾਂ ਕਿ ਉੁਹ ਸਮੇਂ ਸਿਰ ਸਾਰੇ ਕੰਮ ਕਰ ਸਕਣ।
ਸਾਲ ਪਹਿਲਾ ਸਾਊਣੀ
1. ਫ਼ਰਵਰੀ-ਮਾਰਚ 'ਚ ਕਣਕ ਨੂੰ ਆਖਰੀ ਪਾਣੀ ਦੇਣ ਤੋਂ ਪਹਿਲਾਂ ਖੜੀ ਫ਼ਸਲ ਵਿੱਚ ਵਿਸ਼ੇਸ਼ ਔਰੋਗ੍ਰੀਨ ਬੀਜਾਂ ਦਾ ਛਿੱਟਾ ਦਿਉ।
2) ਅਪ੍ਰੈਲ/ਮਈ ਵਿੱਚ ਕੰਬਾਈਨ ਨਾਲ ਕਣਕ ਕੱਟ ਲਉ।
3) ਅਪ੍ਰੈਲ-ਮਈ ਵਿੱਚ ਪੀ ਏ ਯੂ ਦੁਆਰਾ ਸਰਵਉੱਤਮ ਘੋਸ਼ਿਤ ਕੀਤੀਆਂ ਗਈਆਂ ਵਰਾਇਟੀਆਂ ਚੋਂ ਨਰਮੇ, ਗੁਆਰ ਅਤੇ ਬਾਜ਼ਰੇ ਦੇ ਵਧੀਆ ਬੀਜ ਜੁਟਾ ਕੇ ਉਹਨਾਂ ਦਾ ਜ਼ਰਮੀਨੇਸ਼ਨ ਟੈਸਟ ਕਰੋ।
4) ਮਈ ਵਿੱਚ ਲਿਵਿੰਗ ਐੱਫ ਵਾਈ ਐਮ ਤਿਆਰ ਕਰੋ।
5) ਮਈ ਦੇ ਦੂਜੇ ਹਫ਼ਤੇ ਕਣਕ ਦੇ ਖੜੇ ਨਾੜ ਅਤੇ ਔਰੋਗ੍ਰੀਨ ਫ਼ਸਲਾਂ ਨੂੰ ਰੀਪਰ ਨਾਲ ਕੱਟ ਕੇ ੇ ਖੇਤੋਂ ਬਾਹਰ ਲੈ ਜਾਉ।
6) 10 ਮਈ ਨੂੰ ਖਾਲੀ ਖੇਤ ਵਿੱੱਚ ਉੱਗੇ ਹੋਏ ਨਦੀਨਾਂ 'ਤੇ ਬਾਇਉਹਰਬੀਸਾਈਡ ਦਾ ਛਿੜਕਾਅ ਕਰੋ।
10 ਤੋਂ 14 ਮਈ ਦੌਰਾਨ ਝੋਨੇ ਅਤੇ ਗੁਆਰੇ ਦੀ (ਅਲਗ-ਅਲਗ) ਬਿਜਾਈ ਲਈ ਖੇਤ ਤਿਆਰ ਕਰਦੇ ਸਮੇਂ ਖੇਤ ਵਿੱਚ ਜਿਉਂਦੀ ਖਲ• ਪਾਉ।
7) ਬੀਜਾਈ ਤੋਂ ਦੋ ਦਿਨ ਪਹਿਲਾਂ ਝੋਨੇ ਅਤੇ ਗੁਆਰੇ ਦੇ ਬੀਜਾਂ ਦੀ ਸੀਡ ਪ੍ਰਾਈਮਿੰਗ ਕਰ ਲਉ।
8) ਅੱਧ ਮਈ ਵਿੱਚ ਝੋਨੇ ਅਤੇ ਗੁਆਰੇ ਦੀ ਬਿਜਾਈ ਕਰ ਦਿਉ ਅਤੇ ਖੇਤ ਚੋਂ ਕੱਢੇ ਗਏ ਬਾਇਉਮਾਸ ਨਾਲ ਖੇਤ ਨੂੰ ਢਕ ਦਿਉ। ਜਿੱਥੋਂ ਤੱਕ ਸੰਭਵ ਹੋ ਸਕੇ ਹੈਪੀਸੀਡਰ ਨਾਲ ਹੀ ਬਿਜਾਈ ਕਰੋ ਤਾਂ ਕਿ ਖੇਤ ਵਿੱਚ ਬਾਇਉਮਾਸ ਨੂੰ ਸਰਫੇਸ ਮਲਚ ਵਜੋਂ ਵਰਤਿਆ ਜਾ ਸਕੇ। ਜੇਕਰ ਹੈਪੀਸੀਡਰ ਨਾਲ ਬਿਜਾਈ ਸੰਭਵ ਨਾ ਹੋਵੇ ਤਾਂ ਕੱਟੇ ਹੋਏ ਬਇਉਮਾਸ ਨੂੰ ਖੇਤੋਂ ਬਾਹਰ ਲੈ ਜਾਉ ਅਤੇ ਬਿਜਾਈ ਉਪਰੰਤ ਉਸੇ ਬਾਇਉਮਾਸ ਨਾਲ ਖੇਤ ਦੀ ਨੂੰ ਢਕ ਦਿਉ।
9) ਜੂਨ ਮਹੀਨੇ ਜਿਊਂਦੀ ਖਲ• ਤਿਆਰ ਕਰੋ।
10) ਜੂਨ ਮਹੀਨੇ ਪਹਿਲੀ ਸਿੰਜਾਈ ਤੋਂ ਤੁਰੰਤ ਪਹਿਲਾਂ ਖੜੀ ਫ਼ਸਲ 'ਚ 2 ਕੁਇੰਟਲ ਜਿਊਂਦੀ ਰੂੜੀ ਪਾ ਦਿਉ।
11) ਜੂਨ ਮਹੀਨੇ ਜਦੋਂ ਫ਼ਸਲ 20-30 ਦਿਨਾਂ ਦੀ ਹੋ ਜਾਵੇ ਤਾਂ ਫ਼ਸਲ ਨੂੰ ਪਹਿਲੇ ਪਾਣੀ ਨਾਲ ਗੁੜਜਲ ਅੰਮ੍ਰਿਤ ਦਿਉ।
12) ਜੂਨ-ਜੁਲਾਈ ਵਿੱਚ ਜਦੋਂ ਫ਼ਸਲ 40-50 ਦਿਨਾਂ ਦੀ ਹੋ ਜਾਵੇ ਤਾਂ ਫ਼ਸਲ 'ਤੇ ਪਾਥੀਆਂ ਦਾ ਪਾਣੀ ਛਿੜਕੋ।
13) ਜੂਨ-ਜੁਲਾਈ ਦੌਰਾਨ ਨਾੜ ਪੱਕਣ ਤੋਂ ਪਹਿਲਾਂ-ਪਹਿਲਾਂ ਝੋਨੇ 2-3 ਵਾਰ ਪਾਟਾ ਲਾਉ।
14) ਅਗਸਤ ਸਤੰਬਰ ਵਿੱਚ ਫ਼ਲਾਵਰਿੰਗ ਤੋਂ ਕੁੱਝ ਦਿਨ ਪਹਿਲਾਂ (60 ਦਿਨਾਂ ਦੀ ਉਮਰ 'ਤੇ) ਅਤੇ ਦੋਧਾ ਪੈਣ ਦੀ ਸ਼ੁਰੂਆਤ ਸਮੇਂ (90 ਦਿਨਾਂ ਦੀ ਉਮਰ 'ਤੇ) ਫ਼ਸਲ ਉੱਤੇ ਖੱੱਟੀ ਲੱਸੀ ਦੀ ਸਪ੍ਰੇਅ ਕਰੋ।
15) ਜਦੋਂ ਲੋੜ ਹੋਵੇ ਫ਼ਸਲ ਦੀ ਗੁਡਾਈ ਕਰੋ।
ਸਾਲ ਪਹਿਲਾ- ਹਾੜੀ
1) ਅਕਤੂਬਰ ਮਹੀਨੇ ਆਖਰੀ ਪਾਣੀ ਤੋਂ ਤੁਰੰਤ ਪਹਿਲਾਂ ਝੋਨੇ ਦੀ ਖੜੀ ਫ਼ਸਲ ਵਿੱਚ ਵਿਸ਼ੇਸ਼ ਔਰੋਗਰੀਨ ਬੀਜਾਂ ਦਾ ਛਿੱਟਾ ਛਿੱਟਾ ਦਿਉ।
2) ਅਕਤੂਬਰ ਮਹੀਨੇ ਹੀ ਪੀ ਏ ਯੂ ਦੁਆਰਾ ਸਰਵਉੱਤਮ ਘੋਸ਼ਿਤ ਕੀਤੀਆਂ ਗਈਆਂ ਕਣਕ ਅਤੇ ਦੇਸੀ ਛੋਲਿਆਂ ਦੀਆਂ ਵਰਾਇਟੀਆਂ ਦੇ ਬੀਜ ਜੁਟਾਉ ਅਤੇ ਉਹਨਾਂ ਦਾ ਜ਼ਰਮੀਨੇਸ਼ਨ ਟੈਸਟ ਕਰੋ।
3) ਅਕਤੂਬਰ ਨਵੰਬਰ 'ਚ ਝੋਨੇ ਦੀ ਕਟਾਈ ਕਰ ਲਉ।
4) 12 ਨਵੰਬਰ ਤੱਕ ਖੇਤ 'ਚ ਖੜੀਆਂ ਔਰੋਗ੍ਰੀਨ ਫ਼ਸਲਾਂ ਅਤੇ ਝੋਨੇ ਦੇ ਨਾੜ ਨੂੰ ਰੀਪਰ ਨਾਲ ਕੱਟ ਦਿਉ
5) 15 ਨਵੰਬਰ ਤੱਕ ਉਪਰੋਕਤ ਕੱਟੇ ਹੋਏ ਬਾਇਉਮਾਸ ਨੂੰ ਖੇਤੋਂ ਬਾਹਰ ਲੈ ਜਾਉ।
6) 16 ਨਵੰਬਰ ਨੂੰ ਬਿਜਾਈ ਲਈ ਖੇਤ ਤਿਆਰ ਕਰਦੇ ਸਮੇਂ ਭੂਮੀ 'ਚ 1 ਕੁਇੰਟਲ ਜਿਊਂਦੀ ਖਲ• ਪਾਉ।
7) 16 ਨਵੰਬਰ ਨੂੰ ਹੀ ਕਣਕ ਅਤੇ ਛੋਲਿਆਂ ਦੀ ਸੀਡ ਪ੍ਰਾਈਮਿੰਗ ਕਰੋ।
8) 17 ਨਵੰਬਰ ਨੂੰ ਵੱਟਾਂ 'ਤੇ ਕਣਕ+ਛੋਲਿਆਂ ਦੀ ਬਿਜਾਈ ਕਰ ਦਿਉ। ਬਿਜਾਈ ਉਪਰੰਤ ਬਾਇਉਮਾਸ ਨਾਲ ਖੇਤ ਨੂੰ ਢਕ ਦਿਉ।
9) ਦਸੰਬਰ ਅੱਧ ਵਿੱਚ ਖੜੀ ਫ਼ਸਲ 'ਚ 2 ਕੁਇੰਟਲ ਲਿਵਿੰਗ ਐੱਫ. ਵਾਈ. ਐੱਮ. (ਰੂੜੀ ਦੀ ਜਿਊਂਦੀ ਖਾਦ) ਪਾਉ।
10) ਦਸੰਬਰ ਮਹੀਨੇ ਜਦੋਂ ਫ਼ਸਲ 20-30 ਦਿਨਾਂ ਦੀ ਹੋ ਜਾਵੇ ਤਾਂ ਫ਼ਸਲ ਨੂੰ ਪਹਿਲੇ ਪਾਣੀ ਨਾਲ ਗੁੜਜਲ ਅੰਮ੍ਰਿਤ ਦਿਉ। 11) ਜਨਵਰੀ ਮਹੀਨੇ ਜਦੋਂ ਫ਼ਸਲ 40-50 ਦਿਨਾਂ ਦੀ ਹੋ ਜਾਵੇ ਤਾਂ ਉਸ ਉੱਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ।
12) ਅਗਸਤ ਸਤੰਬਰ ਵਿੱਚ ਫ਼ਲਾਵਰਿੰਗ ਤੋਂ ਕੁੱਝ ਦਿਨ ਪਹਿਲਾਂ (60 ਦਿਨਾਂ ਦੀ ਉਮਰ 'ਤੇ) ਅਤੇ ਦੋਧਾ ਪੈਣ ਦੀ ਸ਼ੁਰੂਆਤ ਸਮੇਂ (90 ਦਿਨਾਂ ਦੀ ਉਮਰ 'ਤੇ) ਫ਼ਸਲ ਉੱਤੇ ਖੱੱਟੀ ਲੱਸੀ ਦੀ ਸਪ੍ਰੇਅ ਕਰੋ।
13) ਜਦੋਂ ਲੋੜ ਹੋਵੇ ਫ਼ਸਲ ਦੀ ਗੁਡਾਈ ਕਰੋ।
* 1. ਜਦੋਂ ਫ਼ਸਲ ਫਲਾਵਰਿੰਗ 'ਤੇ ਹੋਵੇ ਤਾਂ ਸਪ੍ਰੇਅ ਨਾ ਕਰੋ।
2. ਹਰੇਕ ਕਿਸਾਨ ਆਪਣੇ ਖੇਤਾਂ ਲਈ ਮਿਤੀ ਅਤੇ ਮਹੀਨੇ ਦਾ ਸਹੀ ਹਿਸਾਬ ਰੱਖੇ।
3. ਇਸੇ ਦੋਰਾਨ ਸਾਲ ਦੂਜੇ ਲਈ ਵੱਖ-ਵੱਖ ਗਤੀਵਿਧੀਆਂ ਲਈ ਇਸੇ ਤਰ•ਾਂ ਦੀ ਇੱਕ ਹੋਰ ਵਿਸਥਾਰਥ ਸੂਚੀ ਬਣਾਈ ਜਾਵੇ