ਡਾ: ਅਨਿਲ ਗੁਪਤਾ
ਸਾਡੇ ਦੇਸ਼ ਵਿਚਅਹੁਦਿਆਂ'ਤੇ ਬੈਠੇ ਲੋਕ ਇਹ ਮੰਨੀ ਬੈਠੇ ਹਨ ਕਿ ਜੋ ਆਰਥਿਕ ਤੌਰ 'ਤੇ ਗਰੀਬ ਲੋਕ ਮਾਨਸਿਕ ਤੌਰ 'ਤੇ ਵੀ ਸਮਰਿੱਧ ਨਹੀਂ ਹੋ ਸਕਦੇ। ਜਦੋਂ ਕਿ ਤੱਥ ਇਹ ਸਪਸ਼ਟ ਕਰਦੇ ਹਨ ਕਿ ਇਸ ਦੇਸ਼ ਦੇ ਕਿਸਾਨ ਅਤੇ ਗਰੀਬ ਮਾਨਸਿਕ ਤੌਰ 'ਤੇ ਬੇਹੱਦ ਸਮਰੱਥ ਹਨ।
ਸਮਾਜ 'ਚ ਦੇਣ ਦੀ ਪ੍ਰੰਪਰਾ ਦੇ ਦਮਤੋੜ ਜਾਣ ਕਰਕੇ ਕਿਸਾਨਾਂ ਅਤੇ ਗਰੀਬਾਂ ਦੀਆਂ ਦਿੱਕਤਾਂ ਇਸ ਕਦਰ ਵਧ ਗਈਆਂ ਹਨ। ਖਤਮ ਹੋ ਰਹੀ ਸੱਥਾਂ ਦੀ ਪ੍ਰੰਪਰਾ ਤੇ ਨੌਜਵਾਨਾਂ ਦਾ ਬਜ਼ੁਰਗਾਂ ਦੇ ਗਿਆਨ ਤੋਂ ਮੂੰਹ ਮੋੜ ਲੈਣਾ ਵੱਡੀ ਵਿਡੰਬਨਾ ਹੈ।ਅੱਜ ਦਾ ਨੌਜਵਾਨ ਇਹ ਮੰਨਣ ਲਈ ਰਾਜ਼ੀ ਹੀ ਨਹੀਂ ਕਿ ਉਨ੍ਹਾਂ ਦੇ ਬਜ਼ੁਰਗ ਗਿਆਨ -ਵਿਗਿਆਨ ਦੇ ਮਾਮਲੇ 'ਚ ਬੇਹੱਦ ਸਮਰੱਥ ਸਨ।ਜ਼ਾਹਿਰ ਹੈ, ਬਾਜ਼ਾਰੀਕਰਣ ਅਤੇ ਵਿਦੇਸ਼ੀ ਤਕਨੀਕ ਦੀ ਚਕਾਚੌਂਧ 'ਚ ਨੌਜਵਾਨਾਂ ਦੀ ਹਾਸਿਲ ਕਰਨ ਤੇ ਸਿੱਖਣ ਦੀ ਲਲਕ ਹੀ ਖਤਮ ਹੋ ਗਈ ਹੈ।
ਕਿਸਾਨ ਦੇ ਕੋਲ ਗਿਆਨ ਹੈ, ਪਰ ਨਾ ਤਾਂ ਉਸ ਦੇ ਗਿਆਨ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਨਾ ਹੀ ਉਸ ਵਿਚ ਖੋਜ਼ ਦੀ ਪ੍ਰਵਿਰਤੀ ਜੋੜੀ ਗਈ।ਹਨੀਬੀ ਨੈਟਵਰਕ ਕਿਸਾਨਾਂ ਦੇ ਰਵਾਇਤੀ ਗਿਆਨ ਨੂੰ ਉਤਸਾਹਿਤ ਕਰਨ ਦਾ ਪ੍ਰਭਾਵਸ਼ਾਲੀ ਮੰਚ ਹੈ।ਇਸ ਦੀ ਕੋਸ਼ਿਸ਼ ਗਿਆਨ ਤੋਂ ਵਿਚਾਰ, ਵਿਚਾਰ ਤੋਂ ਜੁਗਾੜ, ਜੁਗਾੜ ਤੋਂ ਖੋਜ਼ ਅਤੇ ਖੋਜ਼ ਤੋਂ ਰੁਜ਼ਗਾਰ ਦਾ ਕ੍ਰਮ ਤਿਆਰ ਕਰਨ ਦੀ ਹੈ।
ਸਾਲ 1975 ਵਿਚ ਇਕ ਕਿਸਾਨ ਦੇ ਗਿਆਨ ਤੋਂ ਪ੍ਰੇਰਣਾ ਦੇ ਰੂਪ ਵਿਚ ਸਾਹਮਣੇ ਆਇਆ ਇਹ ਵਿਚਾਰ ਵਿਦੇਸ਼ ਤੱਕ ਫੈਲਿਆ ਅਤੇ ਅੱਜ ਦੇਸ਼ ਦੇ ਕਰੀਬ 10 ਲੱਖ ਤੋਂ ਜ਼ਿਆਦਾ ਕਿਸਾਨ ਇਸ ਨੈਟਕਵਕ ਦੇ ਜ਼ਰੀਏ ਆਪਣੇ ਦੇਸੀ ਗਿਆਨ ਰਾਹੀਂ ਉਨਤੀ ਦੇ ਰਾਹ 'ਤੇ ਅੱਗੇ ਵਧ ਰਹੇ ਹਨ।ਹਰਿਆਣਾ ਦੇ ਕਲਾਨੌਰ ਜ਼ਿਲ੍ਹੇ ਦੇ ਝਾਂਝਜਵਾਸ ਪਿੰਡ ਦੇ ਕਿਸਾਨ ਰਾਮਨਿਵਾਸ ਨਾਲ ਮੇਰੀ ਮੁਲਾਕਾਤ ਨੇ ਇਸ ਪ੍ਰੇਰਣਾ ਨੂੰ ਜਨਮ ਦਿੱਤਾ।ਰਾਮ ਵਿਲਾਸ ਦੇ ਛੋਲਿਆਂ ਦੇ ਖੇਤ ਦੇ ਚਾਰੇ ਪਾਸੇ ਧਨੀਆ ਉਗਾਇਆ ਸੀ।ਉਸ ਦਾ ਤਰਕ ਸੀ ਕਿ ਧਨੀਆ ਛੋਲਿਆਂ ਵਿਚ ਕੀੜਾ ਨਹੀਂ ਲੱਗਣ ਦਿੰਦਾ।
ਪਹਿਲਾਂ ਤਾਂ ਮੈਂਨੂੰ ਉਸ 'ਤੇ ਵਿਸ਼ਵਾਸ ਨਹੀਂ ਆਇਆ।ਪਰ ਮਗਰੋਂ ਅਧਿਐਨ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਗਿਆਨ ਗਜ਼ਬ ਦਾ ਸੀ।ਹਰ ਕਿਸਾਨ ਕੋਲ ਅਜਿਹਾ ਗਿਆਨ ਕੋਈ ਨਾ ਕੋਈ ਨੁਸਖਾ ਹੁੰਦਾ ਜ਼ਰੂਰ ਹੈ, ਪਰ ਉਸ ਨੁਸਖੇ 'ਤੇ ਖੋਜ਼ ਦੀ ਸਮਰੱਥਾ ਉਸ ਕੋਲ ਨਹੀਂ ਤੇ ਸਰਕਾਰ ਖੋਜ਼ ਕਰਨਾ ਨਹੀਂ ਚਾਹੁੰਦੀ। ਇਹੀ ਕਿਸਾਨ ਦੀ ਬਰਬਾਦੀ ਦਾ ਕਾਰਨ ਹੈ, ਕਿ ਉਹ ਦੂਜਿਆਂ 'ਤੇ ਨਿਰਭਰ ਹੈ।
ਅਜੋਕੇ ਦੌਰ ਵਿਚ ਜਿਸ ਤਰ੍ਹਾਂ ਗਿਆਨ ਨੂੰ ਖੋਰਾ ਲਗ ਰਿਹਾ ਹੈ।ਉਸ ਨੂੰ ਰੋਕਣ ਦੀ ਲੋੜ ਹੈ।ਦੇਸੀ ਗਿਆਨ ਅਤੇ ਤਕਨੀਕ ਦੇ ਬਲਬੂਤੇ 'ਤੇ ਦੇਸ਼ ਦੇ ਕਿਸਾਨ ਅਤੇ ਗਰੀਬ ਤਰੱਕੀ ਦੇ ਨਵੇਂ ਸੰਤਭ ਖੜ੍ਹੇ ਕਰ ਸਕਦੇ ਹਨ। ਦੇਸ਼ ਦੇ ਕੋਨੇ-ਕੋਨੇ ਵਿਚ ਕਰੀਬ 75, 000 ਅਜਿਹੀਆਂ ਤਕਨੀਕੀ ਜਾਣਕਾਰੀਆਂ ਹਨ, ਜਿਹੜੀਆਂ ਕਿਸਾਨਾਂ ਦੀਆਂ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆਵਾਂ ਦਾ ਹੱਲ ਬੜੀ ਘੱਟ ਲਾਗਤ ਨਾਲ ਕਰ ਸਕਦੀਆਂ ਹਨ।ਇਨ੍ਹਾਂ ਵਿਚੋਂ ਕਰੀਬ 85 ਫੀਸਦੀ ਜਾਣਕਾਰੀਆਂ ਹਰਬਲ ਨਾਲ ਜੁੜੀਆਂ ਹੋਈਆਂ ਹਨ, ਤੇ 15 ਫੀਸਦੀ ਦੇਸੀ ਔਜਾਰਾਂ ਬਾਰੇ ਜਾਣਕਾਰੀ ਦਿੰਦੀਆਂ ਹਨ।
ਲਗਪਗ 154 ਤਕਨੀਕਾਂ ਦਾ ਪੇਟੈਂਟ ਸਾਬਿਤ ਕਰਦਾ ਹੈ ਕਿ ਦੇਸ਼ ਦੇ ਕਿਸਾਨਾਂ ਕੋਲ ਵਿਗਿਆਨ ਅਤੇ ਖੋਜ਼ ਦੀ ਘਾਟ ਨਹੀਂ ਹੈ, ਲੋੜ ਉਨ੍ਹਾਂ ਦੇ ਤਜ਼ਰਬਿਆਂ ਨੂੰ ਖੋਜ਼ ਤੱਕ ਪਹੁੰਚਾ ਕੇ ਉਨ੍ਹਾਂ ਤੋਂ ਫਾਇਦਾ ਉਠਾਉਣ ਦੀ ਹੈ।ਖੇਤੀ ਨਾਲ ਜੁੜੀਆਂ 125 ਤੋਂ ਜ਼ਿਆਦਾ ਤਕਨੀਕਾਂ ਦਾ ਲਾਭ ਦੇਸ਼ ਦੇ ਲੱਖਾਂ ਕਿਸਾਨ ਲੈ ਰਹੇ ਹਨ। ਵਿਦੇਸ਼ੀ ਹਾਈਬ੍ਰਿਡ ਬੀਜਾਂ ਅਤੇ ਰਸਾਇਣਾਂ ਦੇ ਮੁਕਾਬਲੇ ਮਾਮੂਲੀ ਲਾਗਤ ਨਾਲ ਮਿਲਣ ਵਾਲੇ ਦੇਸੀ ਬੀਜ ਤੇ ਰਸਾਇਣ ਕਿਸਾਨ ਨੂੰ ਪ੍ਰਤੀ ਏਕੜ ਪੈਦਾਵਾਰ ਦੇ ਰਹੇ ਹਨ।ਇਹ ਵਿਦੇਸ਼ੀ ਬੀਜਾਂ ਦੀ ਉਤਾਪਦਨ ਸਮਰੱਥਾ ਲਗਪਗ ਦੁੱਗਣੀ ਹੈ, ਫਿਰ ਵੀ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ।
ਕਿਉਂ? ਕਾਰਨ ਸਾਫ ਹੈ।ਉਨ੍ਹਾਂ ਕੋਲ ਗਿਆਨ ਤੇ ਤਕਨੀਕ ਦੋਵੇਂ ਹਨ, ਪਰ ਉਨ੍ਹਾਂ ਨੂੰ ਵਿਕਸਤ ਕਰਨ ਦੇ ਸਾਧਨ ਨਹੀਂ।ਸਿੰਚਾਈ ਪ੍ਰਬੰਧ ਤੋਂ ਲੈ ਕੇ ਘਰ 'ਚ ਵਾਤਾਵਰਣ ਸੁਰੱਖਿਆ ਤੱਕ ਹਰ ਪੱਧਰ 'ਤੇ ਕਿਸਾਨ ਜਾਗਰੂਕ ਹੈ ਅਤੇ ਉਸ ਨੂੰ ਇਸ ਦੇ ਮਹੱਤਵ ਦਾ ਪਤਾ ਵੀ ਹੈ।ਇਸਦੇ ਬਾਵਜੂਦ ਉਹ ਖੁਸ਼ਹਾਲ ਕਿਉਂ ਨਹੀਂ ਹੋ ਰਿਹਾ? ਚੌਲ, ਕਣਕ, ਜੌਂ, ਸਰੋਂ, ਇਲਾਇਚੀ, ਕਟਹਲ, ਤਿਲ ਅਤੇ ਮੂੰਗਫਲੀ ਦੇ ਜੋ ਬੀਜ ਹਨੀ ਬੀ ਦੀ ਮੱੰਦਦ ਨਾਲ ਕਿਸਾਨਾਂ ਨੇ ਬਣਾਏ ਹਨ , ਉਹਨਾਂ ਦੇ ਮੁਕਾਬਲੇ ਦੇਸੀ ਵਿਦੇਸ਼ੀ ਬੀਜ ਕਿਤੇ ਨਹੀਂ ਟਿਕਦੇ।ਆਈਆਈਟੀ ਕਾਨਪੁਰ ਅਤੇ ਸੀਐੱਸਆਈਆਰ ਵਰਗੀਆਂ ਸੰਸਥਾਵਾਂ ਨੇ ਵੀ ਤਸਦੀਕ ਕੀਤਾ ਹੈ ਕਿ ਦੇਸੀ ਬੀਜਾਂ ਦੀ ਉਤਪਾਦਨ ਸਮਰੱਥਾ ਜ਼ਿਆਦਾ, ਲਾਗਤ ਬੇਹੱਦ ਘੱਟ ਅਤੇ ਤਕਨੀਕ ਨਵੀਂ ਹੈ।
ਇਸ ਦੇ ਬਾਵਜੂਦ ਸਾਡੇ ਕਿਸਾਨਾਂ ਦੀ ਤਕਦੀਰ ਨਹੀਂ ਬਦਲ ਰਹੀ।ਇਸ ਦਾ ਇਕੋ ਕਾਰਨ ਹੈ ਸਿੱਖਿਆ ਦੀ ਘਾਟ ਅਤੇ ਕਿਸਾਨ ਦੀ ਆਪਣੀ ਤਕਨੀਕ ਨੂੰ ਮਜ਼ਬੂਰ ਕਰਨ ਦੀ ਕੋਸ਼ਿਸ਼।ਸਰਕਾਰੀ ਸੰਸਥਾਵਾਂਦੇ ਅੰਕੜੇ ਅਤੇ ਅਧਿਐਨ ਰਿਪੋਰਟ ਆਉਣ ਤੋਂ ਬਾਅਦ ਵੀ ਸਰਕਾਰੀ ਪੱਧਰ 'ਤੇ ਦਹਾਕਿਆਂ ਤੋਂ ਚੱਲ ਰਹੇ ਇਸ ਅਭਿਆਨ ਨੂੰ ਤੇਜ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੋਈ।ਜਦੋਂ ਕਿ ਖੇਤੀਬਾੜੀ ਵਿਭਾਗ ਦਾ ਇਕ ਵਿਸ਼ਾਲ ਨੈਟਵਰਕ ਹੈ, ਜੋ ਕਿਸਾਨਾਂ ਦੀ ਮੱਦਦ ਲਈ ਅੱਗੇ ਆ ਕੇ ਖੋਜ ਨੂੰ ਉਤਸਾਹਿਤ ਕਰ ਸਕਦਾ ਹੈ।
ਪਰ ਅਜਿਹਾ ਹੋ ਨਹੀਂ ਰਿਹਾ।ਸਿੱਧੀ ਜਿਹੀ ਗੱਲ ਹੈ ਕਿ ਦੇਸੀ ਤਕਨੀਕਾਂ ਨੂੰ ਉਤਸਾਹਤ ਕਰਨ ਲਈ ਸਰਕਾਰੀ ਪੱਧਰ 'ਤੇ ਵੀ ਕੋਈ ਠੋਸ ਪਹਿਲ ਨਹੀਂ ਹੋ ਰਹੀ।ਭੂਮੰਡਲੀਕਰਣ ਦੇ ਇਸ ਦੌਰ ਵਿਚ ਦੇਸੀ ਤਕਨੀਕਾਂ ਦੇ ਸਾਹਮਣੇ ਚੁਣੌਤੀਆਂ ਵੀ ਬਹੁਤ ਹਨ।ਵੱਡੀਆਂ ਕੰਪਨੀਆਂ ਕਦੇ ਵੀ ਕੋਈ ਉਤਪਾਦ ਬਾਜ਼ਾਰ ਵਿਚ ਉਤਾਰ ਸਕਦੀਆਂ ਹਨ, ਪਰ ਇਕ ਦੋ ਏਕੜ ਵਾਲਾ ਕਿਸਾਨ ਜਿਸ ਤਕਨੀਕ ਦੇ ਬਾਰੇੇ ਜਾਣਦਾ ਹੈ, ਉਸ ਨੂੰ ਬਾਜ਼ਾਰ ਵਿਚ ਉਤਾਰਨ ਦੀ ਹਿੰਮਤ ਨਹੀਂ ਕਰ ਸਕਦਾ।ਦਿੱਕਤ ਇਹ ਹੈ ਕਿ ਪ੍ਰਚਾਰ ਅਤੇ ਪ੍ਰਸਾਰ ਦੇ ਬੇਹੱਦ ਸੀਮਤ ਸਾਧਨ ਹੋਣ ਕਰਕੇ ਉਹ ਆਪਣੀ ਗੱਲ ਕਿਸ ਨੂੰ ਕਹੇ ਅਤੇ ਉਸ ਦੀ ਵਿਗਿਆਨਕ ਪ੍ਰਮਾਣਿਕਤਾ ਕਿਵੇਂ ਸਾਬਿਤ ਕਰੇ।ਅੱਜ ਦਾ ਜੋ ਦੌਰ ਹੈ, ਉਸ ਵਿਚ ਵਿਗਿਆਨਕ ਪ੍ਰਮਾਣਿਕਤਾ ਇਕ ਵੱਡਾ ਸਵਾਲ ਹੈ, ਇਸਦੇ ਬਿਨਾਂ ਆਪਣਾ ਸਾਰਾ ਗਿਆਨ ਅਧੂਰਾ ਹੈ।
ਡਾ: ਅਨਿਲ ਗੁਪਤਾ ਆਈ. ਆਈ. ਐਮ ਨਾਲ ਜੁੜੇ ਹੋਏ ਹਨ ਅਤੇ ਸ਼੍ਰਿਸ਼ਟੀ ਹਨੀਬੀ ਦੇ ਸੰਸਥਾਪਕ ਹਨ।

No comments:
Post a Comment